ਥਾਣਾ ਭੋਗਪੁਰ ਦੀ ਪੁਲਿਸ ਵਲੋ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 326 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ

ਜਲੰਧਰ ਦਿਹਾਤੀ ਭੋਗਪੁਰ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ /ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼) ਜਲੰਧਰ (ਦਿਹਾਤੀ) ਅਤੇ ਸ੍ਰੀ ਵਿਜੇ ਕਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਜੀਤ ਸਿੰਘ ਹੁੰਦਲ ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 326 ਨਸ਼ੀਲੀਆਂ ਗੋਲੀਆ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 04.01.2024 ਨੂੰ ASI ਪਰਮਜੀਤ ਸਿੰਘ ਚੌਕੀ ਇੰਚਾਰਜ ਪਚਰੰਗਾ AT ਲਾਹਦੜਾ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਲੁਹਾਰਾ ਤੋ ਕਿੰਗਰਾ ਚੋਂ ਵਾਲਾ ਰੋਡ ਬਾਹੱਦ ਰਕਬਾ ਪਿੰਡ ਲੁਹਾਰਾ ਵਿਖੇ ਮੌਜੂਦ ਸੀ ਤਾਂ ਇੱਕ ਮੋਟਰ ਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰੀ PB-07-L-5097 ਪਰ ਦੋ ਵਿਅਕਤੀ ਪਿੰਡ ਕਿੰਗਰਾ ਚੋ ਵਾਲਾ ਵਲੋ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਸਾਹਮਣੇ ਖੜੀ ਦੇਖ ਕੇ ਇਕਦਮ ਆਪਣਾ ਮੋਟਰ ਸਾਈਕਲ ਪਿਛਾਹ ਨੂੰ ਮੋੜਨ ਲੱਗੇ ਜਿਨਾ ਦੇ ਹੱਥਾ ਵਿੱਚ ਕਾਲੇ ਰੰਗ ਦੇ ਮੋਮੀ ਲਿਫਾਫੇ ਵਜਨਦਾਰ ਫੜੇ ਹੋਏ ਸੀ ਜਿਸ ਤੇ ਸ਼ੱਕ ਦੀ ਬਿਨਾ ਪਰ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਦੋਨੋ ਮੋਟਰ ਸਾਈਕਲ ਸਵਾਰ ਵਿਅਕਤੀਆ ਨੂੰ ਕਾਬੂ ਕੀਤਾ | ਮੋਟਰ ਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕਾਲੇ ਰੰਗ ਦੀ ਐਨਕ ਲਗਾਈ ਹੋਈ ਸੀ ।ਜਿਨਾ ਦੇ ਨਾਮ ਪਤਾ ਪੁੱਛਣ ਤੇ ਮੋਟਰ ਸਾਈਕਲ ਚਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਗੁਰਵਿੰਦਰ ਸਿੰਘ @ ਕਾਲੂ S/O ਕਿਸ਼ਨ ਸਿੰਘ ਵਾਸੀ ਪਿੰਡ ਧਮੂਲੀ ਥਾਣਾ ਭੋਗਪੁਰ ਜਿਲਾ ਜਲੰਧਰ ਅਤੇ ਪਿੱਛੇ ਬੈਠੇ ਐਨਕਾ ਵਾਲੇ ਵਿਅਕਤੀ ਨੇ ਆਪਣਾ ਨਾਮ ਗੁਰਦੇਵ @ ਦੇਬੀ S/O ਸੋਮਨਾਥ ਵਾਸੀ ਪਿੰਡ ਕਿੰਗਰਾ ਚੋਂ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਦੱਸਿਆ । ਜਿਹਨਾਂ ਦੀ ਹਸਬ ਜਾਬਤਾ ਤਲਾਸ਼ੀ ਕਰਨ ਤੇ ਗੁਰਵਿੰਦਰ ਸਿੰਘ @ ਕਾਲੂ ਉੱਕਤ ਪਾਸੇ 153 ਗੋਲੀਆ ਨਸ਼ੀਲੀਆਂ ਹਲਕੇ ਸੰਤਰੀ ਰੰਗ ਦੀਆ ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ ਅਤੇ ਗੁਰਦੇਵ @ ਦੇਬੀ ਉਕਤ ਪਾਸੋ 173ਖੁਲੀਆ ਨਸ਼ੀਲੀਆ ਗੋਲੀਆ ਰੰਗ ਚਿੱਟਾ ਬ੍ਰਾਮਦ ਹੋਈਆ। ਜਿਸਤੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 01 ਮਿਤੀ 04.01.2024 ਜੁਰਮ 22 ਐਨ.ਡੀ.ਪੀ.ਐਸ ਐਕਟ ਥਾਣਾ ਭੋਗਪੁਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਬ੍ਰਾਮਦਗੀ :- 326 ਨਸ਼ੀਲੀਆਂ ਗੋਲੀਆਂ

ਦੋਸ਼ੀ:- 1.ਗੁਰਵਿੰਦਰ ਸਿੰਘ @ ਕਾਲੂ S/O ਕਿਸ਼ਨ ਸਿੰਘ ਵਾਸੀ ਪਿੰਡ ਧਮੂਲੀ ਥਾਣਾ ਭੋਗਪੁਰ ਜਿਲਾ ਜਲੰਧਰ 2.ਗੁਰਦੇਵ @ ਦੇਬੀ S/O ਸੋਮਨਾਥ ਵਾਸੀ ਪਿੰਡ ਕਿੰਗਰਾ ਚੋਂ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ