ਸੀ.ਆਈ.ਸਟਾਫ ਜਲੰਧਰ ਦਿਹਾਤੀ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਪੁਰਸ਼ਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਸਟਾਫ ਜਲੰਧਰ ਦਿਹਾਤੀ ਦੀ ਵੱਖ-2 ਪੁਲਿਸ ਟੀਮਾਂ ਵੱਲੋਂ 20 ਕਿਲੋ ਡੋਡੇ ਚੂਰਾ ਪੋਸਤ, ਸਮੇਤ 01 ਨਸ਼ਾ ਤਸਕਰ ਅਤੇ 29 ਪੇਟੀਆਂ ਨਜਾਇਜ ਸ਼ਰਾਬ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰਪਾਲ ਧੋਗਤੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਸਟਾਫ ਜਿਲ੍ਹਾ ਜਲੰਧਰ ਦਿਹਾਤੀ ਨੇ ਤਿਉਹਾਰਾਂ ਦਾ ਸਮਾਂ ਹੋਣ ਕਰਕੇ ਜਲੰਧਰ ਦਿਹਾਤੀ ਦੇ ਇਲਾਕੇ ਵਿੱਚ ਸੀ.ਆਈ.ਏ ਸਟਾਫ ਦੀਆਂ ਟੀਮਾਂ ਦੀ ਗਤ ਅਤੇ ਨਾਕਾਬੰਦੀ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਧਾ ਦਿੱਤੀ ਹੈ ਜੋ ਮਿਤੀ 09.11.2023 ਨੂੰ ਸੀ.ਆਈ.ਸਟਾਫ ਦੀਆਂ ਵਖ-2 ਟੀਮਾਂ ਇਲਾਕਾ ਵਿੱਚ ਗਸ਼ਤ ਅਤੇ ਨਾਕਾਬੰਦੀ ਪਰ ਸੀ ਇਕ ਟੀਮ ਜੋ S1 ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਮੇਤ ਸਾਥੀ ਕਰਮਚਾਰੀਆ ਚੌਂਕ ਨਾਰੰਗਪੁਰ ਤੋਂ ਨੋਲੀ ਰੋਡ, ਢੰਡੋਰ ਤੋਂ ਜੰਡੂ ਸਿੰਘਾ ਪਿੰਡ ਢੰਡੋਰ ਨੂੰ ਜਾ ਰਹੀ ਸੀ ਇਕ ਮੋਨਾ ਵਿਅਕਤੀ ਜੋ ਮੋਟਰਸਾਇਕਲ ਪਰ ਸਵਾਰ ਸੀ ਜਿਸ ਦੇ ਪਿਛੇ ਬੋਰਾ ਬੰਨਿਆ ਹੋਇਆ ਸੀ ਜਿਸ ਨੂੰ ਸ਼ੱਕ ਦੀ ਬਿਨਾਅ ਪਰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜਿਸ ਨੇ ਆਪਣਾ ਨਾਮ ਕੁਲਦੀਪ ਸਿੰਘ ਉਰਫ ਗੋਗੀ ਪੁੱਤਰ ਸਵਿੰਦਰ ਸਿੰਘ ਵਾਸੀ ਬਲਿਆਣਾ ਪਤੀ ਹਰੀਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਸਿਆ।ਜਿਸ ਦੇ ਮੋਟਰਸਾਇਕਲ ਦੇ ਮਗਰ ਬੰਨੀ ਹੋਈ ਬੋਰੀ ਦੀ ਤਲਾਸ਼ੀ ਕਰਨ ਪਰ ਉਸ ਵਿੱਚੋਂ 20 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਇਆ ਜਿਸ ਤੇ ਦੋਸ਼ੀ ਦੇ ਖਿਲਾਫ਼ ਮੁਕਦਮਾ ਨੰਬਰ 63 ਮਿਤੀ 09.11.2023 ਜੁਰਮ 15-3/61/85 NDPS ACT ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਕੁਲਦੀਪ ਸਿੰਘ ਉਰਫ ਗੋਗੀ ਪੁੱਤਰ ਸਲਿੰਦਰ ਸਿੰਘ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਉਕਤ ਦੀ ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਕੁਲਦੀਪ ਸਿੰਘ ਉਰਫ ਗੋਗੀ ਪੁੱਤਰ ਸਵਿੰਦਰ ਸਿੰਘ ਉਕਤ ਖੇਤੀ ਬਾੜੀ ਦਾ ਕੰਮ ਕਰਦਾ ਹੈ। ਜਿਸ ਪਰ ਪਹਿਲਾ ਵੀ ਇੱਕ ਮੁਕੱਦਮਾ ਡੋਡੇ ਚੂਰਾ ਪੋਸਤ ਵੇਚਣ ਦਾ ਦਰਜ ਹੈ ਦੋਸ਼ੀ ਉਕਤ ਕੁਲਦੀਪ ਸਿੰਘ ਉਰਫ ਗੋਗੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸ਼ੀ ਦੀ ਚਲ-ਅਚਲ ਜਾਇਦਾਦ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਦੋਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਡੋਡੇ ਚੂਰਾ ਪੋਸਤ ਕਿਸ ਪਾਸੋਂ ਖਰੀਦ ਕਰਦਾ ਸੀ, ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਸਾਥੀ ਕੌਣ-ਕੌਣ ਹਨ।ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ। ਇਸ ਹੀ ਤਰ੍ਹਾਂ ਇੱਕ ਟੀਮ ਜੋ ਕਿ ASI ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਮੇਤ ਸਾਥੀ ਪਿੰਡ ਨਾਹਲ ਗੇਟ ਪਰ ਮੌਜੂਦ ਸੀ ਜਿਥੇ ASI ਬਲਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਪਿੰਡ ਨਾਹਲ ਵਿਖੇ ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਾਹਲ ਦੇ ਘਰ ਨੇੜੇ ਇੱਕ ਹਵੇਲੀ ਹੈ ਜਿਸ ਵਿੱਚ ਇੱਕ ਕਮਰਾ ਬਣਿਆ ਹੋਇਆ ਹੈ ਜਿਸ ਵਿੱਚ ਕਿਸੇ ਨਾਮਲੂਮ ਵਿਅਕਤੀ ਨੇ ਜੋ ਕਿ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹੈ ਨੇ ਅੰਗਰੇਜੀ ਅਤੇ ਦੇਸ਼ੀ ਸ਼ਰਾਬ ਦੀਆ ਛੋਟੀਆ ਰਖੀਆ ਹੋਈਆ ਹਨ। ਜਿਸ ਤੇ ASI ਬਲਵਿੰਦਰ ਸਿੰਘ ਨੇ ਮੁਕੱਦਮਾ ਨੰਬਰ 100 ਮਿਤੀ 09.11.2023 ਜੁਰਮ 61/01/14 EX. ACT ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿਚ ਲਿਆਂਦੀ 19 ਪੇਟੀਆਂ ਨਜਾਇਜ਼ ਸ਼ਰਾਬ ਮਾਰਕਾ ਬਲੰਡਰ ਪ੍ਰਾਈਡ ਵਿਸਕੀ ਅਤੇ 10 ਪੇਟੀਆਂ ਸ਼ਰਾਬ ਮਾਰਕਾ ਹਾਈ ਇੰਮਪੈਕਟ ਵਿਸਕੀ ਕੁਲ 24 ਪੇਟੀਆ (2 ਲੱਖ 61 ਹਜਾਰ ML ) ਨਜਾਇਜ਼ ਸ਼ਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਜੇ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਾਹਲ ਦੀ ਹਵੇਲੀ ਜਿਸ ਵਿੱਚੋ ਕਿ ਨਜਾਇਜ ਸ਼ਰਾਬ ਬ੍ਰਾਮਦ ਹੋਈ ਹੈ ਉਹ ਹਰਪਾਲ ਸਿੰਘ ਉਕਤ ਨੇ ਆਪਣੀ ਹਵੇਲੀ ਅਨਿਲ ਕੁਮਾਰ ਉਰਫ ਸੋਨੂੰ ਸਲੰਡਰਾ ਵਾਲਾ ਪੁੱਤਰ ਸੁਦੇਸ਼ ਕੁਮਾਰ ਵਾਸੀ ਮਕਾਨ ਨੰਬਰ 234 ਲੈਂਦਰ ਕੰਪਲੈਕਸ ਰੋਡ ਕਮਲ ਵਿਹਾਰ, ਬਸਤੀ ਪੀਰਦਾਦ ਜਲੰਧਰ ਨੂੰ ਕਿਰਾਏ ਪਰ ਦਿੱਤੀ ਹੋਈ ਸੀ ਜੋ ਇਸ ਹਵੇਲੀ ਦਾ ਇਸਤੇਮਾਲ ਨਜਾਇਜ ਸਰਾਬ ਦਾ ਕੰਮ ਕਰਨ ਲਈ ਕਰਦਾ ਸੀ।ਅਨਿਲ ਕੁਮਾਰ ਉਰਫ ਸੋਨੂੰ ਸਲੰਡਰਾ ਵਾਲਾ ਪੁੱਤਰ ਸੁਦੇਸ਼ ਕੁਮਾਰ ਉਕਤ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀ ਟੀਮਾਂ ਛਾਪੇਮਾਰੀ ਕਰ ਰਹੀਆ ਹਨ।
ਕੁੱਲ ਬ੍ਰਾਮਦਗੀ ਦੋਸ਼ੀ ਕੁਲਦੀਪ ਸਿੰਘ ਉਰਫ ਗੋਗੀ ਪੁੱਤਰ ਸਲਿੰਦਰ ਸਿੰਘ ਪਾਸੋਂ ਬ੍ਰਾਮਦਗੀ:-
1,20 ਕਿਲੋ ਡੁਡੇ ਚੂਰਾ ਪੋਸਤ
2. ਇੱਕ ਮੋਟਰਸਾਇਕਲ ਨੰਬਰੀ PB08-DS 1564 ਮਾਰਕਾ CT 10) ਰੰਗ ਨੀਲਾ ਦੋਸ਼ੀ ਕੁਲਦੀਪ ਸਿੰਘ ਉਰਫ ਗੋਗੀ ਪੁੱਤਰ ਸਲਿੰਦਰ ਸਿੰਘ ਪਰ ਪਹਿਲਾ ਤੋ ਦਰਜ ਮੁਕੱਦਮਾ :-
1. ਮੁਕੱਦਮਾ ਨੰਬਰ 105 ਮਿਤੀ 09.07,2019 ਜੁਰਮ 15/61/85 NDPS ACT ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ॥
ਬ੍ਰਾਮਦਗੀ :-
1. 19 ਪੇਟੀਆਂ ਨਜਾਇਜ ਸ਼ਰਾਬ ਮਾਰਕਾ ਬਲੈਂਡਰ ਪ੍ਰਾਈਡ ਵਿਸਕੀ,
2. 10 ਪੇਟੀਆ ਸ਼ਰਾਬ ਮਾਰਕਾ ਹਾਈ ਇਮਪੈਕਟ ਵਿਸਕੀ।
ਕੁੱਲ 24 ਪੇਟੀਆ (2 ਲੱਖ 61 ਹਜਾਰ ML ) ਨਜਾਇਜ ਸ਼ਰਾਬ