ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੌਰੀ ਦੀਆ ਵਾਰਦਾਤਾਂ ਕਰਨ ਵਾਲੇ 03 ਨੌਜਵਾਨਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰੀ ਕਰਨ ਦੀਆ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਹੀ ਹੇਠ ਸਬ- ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ 03 ਨੌਜਵਾਨਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 23-09-2023 ਨੂੰ 51 ਅਨਵਰ ਮਸੀਹ ਨੰਬਰ 9 ਜਲ ਸਮੇਤ ਪੁਲਿਸ ਪਾਰਟੀ ਗਸਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਘੋਖੋਵਾਲ ਮੌਜੂਦ ਸੀ ਕਿ ਉਸ ਪਾਸ ਕੁਲਵੰਤ ਕੌਰ ਪਤਨੀ ਅਮਰਜੀਤ ਅਤੇ ਉਸਦਾ ਲੜਕਾਂ ਕਰਨਦੀਪ ਪੁੱਤਰ ਅਮਰਜੀਤ ਸਿੰਘ ਵਾਸੀਆਨ ਮੀਊਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਇੱਕ ਬਿਨਾ ਨੰਬਰੀ ਦਰਖਾਸਤ ਬਾਬਤ ਮਿਤੀ 21-09-2023 ਉਹ ਆਪਣੀ ਸੱਸ ਦੀ ਮੌਤ ਹੋਣ ਕਰਕੇ ਅਸਤ ਤਾਰਨ ਵਾਸਤੇ ਬਿਆਸ ਸਵੇਰੇ ਚੱਲੇ ਗਈ ਜਦ ਵਾਪਸ ਵਕਤ ਕ੍ਰੀਬ 12:00 PM ਘਰ ਆਏ ਤਾਂ ਦੇਖਿਆ ਕਿ ਉਸਦੇ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਜਦ ਉਹ ਆਸ ਪਾਸ ਦੇ ਲੋਕਾਂ ਨੂੰ ਇਕੱਠਾ ਕਰਕੇ ਘਰ ਅੰਦਰ ਗਈ ਤਾਂ ਉਸਨੇ ਦੇਖਿਆ ਕਿ ਉਸਦੇ ਰਿਹਾਇਸ਼ੀ ਕਮਰੇ ਦਾ ਸਮਾਨ ਖਿਲਰਿਆ ਹੋਇਆ ਸੀ ਅਤੇ ਉਸਦੇ ਪਰਸ ਅੰਦਰ ਚਾਂਦੀ ਦੀਆਂ ਝਾਂਜਰਾ ਦਾ ਜੋੜਾ ਅਤੇ ਇੱਕ ਮੁੰਦਰੀ ਚਾਂਦੀ ਅਤੇ ਪਰਸ ਵਿੱਚ 10,000/-ਰੁਪਏ ਮੌਜੂਦ ਨਹੀਂ ਸੀ ਜਿਸਤੇ ਉਸਨੂੰ ਪੂਰਾ ਯਕੀਨ ਹੈ ਕਿ ਉਸਦੇ ਘਰ ਅੰਦਰ ਚੌਰੀ ਤਰਨਪ੍ਰੀਤ ਉਰਫ ਭੂੰਡੀ ਪੁੱਤਰ ਪਰਮਜੀਤ, ਤੀਰਥ ਪੁੱਤਰ ਵਿਜੇ ਕੁਮਾਰ, ਸੁਰਿੰਦਰ ਉਰਫ ਬਿੰਦੂ ਪੁੱਤਰ ਰਾਮ ਕਿਸ਼ਨ ਵਾਸੀਆਨ ਪਿੰਡ ਮੀਊਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਕੀਤੀ ਹੈ।ਜਿਸਤੇ ਉਕਤਾ ਦੇ ਖਿਲਾਫ ਮੁਕੱਦਮਾ ਨੰਬਰ 103 ਮਿਤੀ 23-09-2023 ਅਧ 454,380 ਭ.ਦ, ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਦੋਸ਼ੀਆਨ ਤਰਨਪ੍ਰੀਤ ਉਰਫ ਭੂੰਡੀ ਪੁੱਤਰ ਪਰਮਜੀਤ, ਤੀਰਥ ਪੁੱਤਰ ਵਿਜੈ ਕੁਮਾਰ, ਸੁਰਿੰਦਰ ਉਰਫ ਬਿੰਦੂ ਪੁੱਤਰ ਰਾਮ ਕਿਸ਼ਨ ਵਾਸੀਆਨ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਿਹਨਾ ਪਾਸੇ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।

ਦੋਸ਼ੀਆ ਦਾ ਵੇਰਵਾ:-

1. ਤਰਨਪ੍ਰੀਤ ਉਰਫ ਭੂੰਡੀ ਪੁੱਤਰ ਪਰਮਜੀਤ ਵਾਸੀ ਪਿੰਡ ਮੀਉਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ

2. ਤੀਰਥ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਮੀਓਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ।

3. ਸੁਰਿੰਦਰ ਉਰਫ ਬਿੰਦੂ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਮੀਓਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ

error: Content is protected !!