ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ 02 ਵੱਖ ਵੱਖ ਕੇਸਾਂ ਵਿੱਚ 02 ਮਹਿਲਾ ਨਸ਼ਾ ਤਸਕਰ ਨੂੰ 55 ਗ੍ਰਾਮ ਹੈਰੋਇਨ ਅਤੇ 1500/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਹਾਸਲ ਕੀਤੀ ਵੱਡੀ ਸਫਲਤਾ

ਜਲੰਧਰ ਦਿਹਾਤੀ ਫਿਲੌਰ (ਜਸਕੀਰਤ ਰਾਜਾ)

ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਦਿਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ੍ਰੀ ਸਿਮਰਨਜੀਤ ਸਿੰਘ ਲਗ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਗੰਨਾ ਪਿੰਡ ਵਿਖੇ ਚਲਾਏ ਸਪੈਸਲ ਸਰਚ ਆਪ੍ਰੇਸ਼ਨ ਦੌਰਾਨ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ 02 ਮਹਿਲਾ ਨਸ਼ਾ ਤਸਕਰ ਨੂੰ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ ਲੰਗ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਉਹਨਾਂ ਵੱਲੋਂ ਮੁੱਖ ਅਫਸਰ ਥਾਣਾ ਫਿਲੌਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਗੰਨਾ ਪਿੰਡ ਵਿਖੇ ਸਪੈਸ਼ਲ ਸਰਚ ਆਪ੍ਰੇਸ਼ਨ ਕਰਨ ਲਈ ਹਦਾਇਤ ਕੀਤੀ ਗਈ ਸੀ ਜਿਸ ਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਸਹਾਇਕ ਸਬ ਇੰਸਪੈਕਟਰ ਚਰਨਜੀਤ ਸਿੰਘ ਥਾਣਾ ਫਿਲੌਰ ਵੱਲੋਂ ਮਿਤੀ 11.08.2023 ਨੂੰ ਸਪੈਸ਼ਲ ਆਪ੍ਰੇਸ਼ਨ ਦੌਰਾਨ ਨਿੰਦਰ ਪਤਨੀ ਸੁਰਜੀਤ ਕੁਮਾਰ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਪਾਸੋਂ 05 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕਦਮਾ ਨੰਬਰ 213 ਮਿਤੀ 11.08.2023 ਜੁਰਮ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ ਇਸੇ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਪਰਮਿੰਦਰ ਸਿੰਘ ਥਾਣਾ ਫਿਲੌਰ ਵਲੋਂ ਸ਼ਪੈਸ਼ਲ ਆਪ੍ਰੇਸ਼ਨ ਦੌਰਾਨ ਮਨਜੀਤ ਕੌਰ ਉਰਫ ਗੋਰੇ ਪਤਨੀ ਸੁਨੀਲ ਕੁਮਾਰ ਉਰਫ ਸਨੀ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕਦਮਾ ਨੰਬਰ 214 ਮਿਤੀ 11.08.2023 ਜੁਰਮ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਹੈ। ਜੇ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਕਾਫੀ ਸਮੇਂ ਤੋਂ ਨਸ਼ੇ ਵੇਚਣ ਦਾ ਧੰਦਾ ਕਰਦੀਆ ਆ ਰਹੀਆ ਹਨ ਜੋ ਇਹਨਾਂ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆ ਵਿਚ ਨਸ਼ਾ ਤਸਕਰੀ ਦੇ ਕੇਸ ਦਰਜ ਰਜਿਸਟਰ ਹਨ। ਜੋ ਦੋਨਾਂ ਮਹਿਲਾ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਰਾਮਦਗੀ :- 55 ਗ੍ਰਾਮ ਹੈਰੋਇਨ

1500/- ਰੁਪਏ ਡਰੱਗ ਮਨੀ

ਨਿੰਦਰ ਪਤਨੀ ਸੁਰਜੀਤ ਕੁਮਾਰ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਦੇ ਖਿਲਾਫ ਪਹਿਲਾਂ ਦਰਜ ਨਸ਼ਾ ਤਸਕਰੀ ਦੇ ਕੇਸਾਂ ਦਾ ਵੇਰਵਾ

1. ਮੁਕਦਮਾ ਨੰਬਰ 214 ਮਿਤੀ 03,08:2022 ਜੁਰਮ 21-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

2. ਮੁਕਦਮਾ ਨੰਬਰ 419 ਮਿਤੀ 24.12.2019 ਜੁਰਮ 21-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

3. ਮੁਕਦਮਾ ਨੰਬਰ 50 ਮਿਤੀ 05.03.2021 ਜੁਰਮ 21/29-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

ਮਨਜੀਤ ਕੌਰ ਉਰਫ ਗੋਰੇ ਪਤਨੀ ਸੁਨੀਲ ਕੁਮਾਰ ਉਰਫ ਸੰਨੀ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਦੇ ਖਿਲਾਫ ਪਹਿਲਾਂ ਦਰਜ ਨਸ਼ਾ ਤਸਕਰੀ ਦੇ ਕੇਸਾਂ ਦਾ ਵੇਰਵਾ

1. ਮੁਕਦਮਾ ਨੰਬਰ 95 ਮਿਤੀ 10.05.2022 ਜੁਰਮ 15/18/21/22-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

2. ਮੁਕੱਦਮਾ ਨੰਬਰ 103 ਮਿਤੀ 15.05.2022 ਜੁਰਮ 21- ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

3. ਮੁਕਦਮਾ ਨੰਬਰ 342 ਮਿਤੀ 28.11.2022 ਅਧੀਨ ਧਾਰਾ 21-ਬੀ ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

4. ਮੁਕੱਦਮਾ ਨੰਬਰ 87 ਮਿਤੀ 13,04,2023 ਜੁਰਮ 21-ਬੀ ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ

error: Content is protected !!