ਜਲੰਧਰ ਦਿਹਾਤੀ ਨੂਰਮਹਿਲ (ਜਸਕੀਰਤ ਰਾਜਾ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ . ਇੰਸ: ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ASI ਅੰਗਰੇਜ ਸਿੰਘ ਨੇ GNA ਫੈਕਟਰੀ ਬੁੰਡਾਲਾ ਵਿਚ ਓਪਰੇਟਰ ਦੀ ਨੌਕਰੀ ਕਰਨ ਵਾਲੇ ਵਿਅਕਤੀ ਵਲੋਂ ਫੈਕਰੀ ਵਿਚ ਚੋਰੀ ਕਰਨ ਤੇ ਦੋਸੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਚੋਰੀ ਸੁਦਾ ਸਮਾਨ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸ: ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਨੇ ਦੱਸਿਆ ਇਕ ਦਰਖਾਸਤ ਵੱਲੋਂ ਪਰਮਿੰਦਰ ਸਿੰਘ ਪੁੱਤਰ ਸ੍ਰੀ ਇੰਦਰਜੀਤ ਸਿੰਘ ਵਾਸੀ ਲੇਹਲ ਵਿ ਸੈਂਟਰਲ ਟਾਊਨ ਫਗਵਾੜਾ ਜਿਲਾ ਕਪੂਰਥਲਾ ਨੇ ਦਿੱਤੀ ਕਿ ਸਾਡੀ ਫੈਕਟਰੀ GNA ਵਿੱਚ ਲਖਵੀਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਜਿਲਾ ਜਲੰਧਰ ਰਫ ਐਕਸਲ ਸ਼ਾਪ ਵਿੱਚ ਉਪਰੇਟਰ ਦੀ ਨੌਕਰੀ ਕਰਦਾ ਹੈ। ਜੋ ਇਸ ਦੇ ਰਵ ਐਕਸ਼ਨ ਡਿਪਾਰਟਮੈਂਟ ਵਿਚੋਂ ਆਏ ਦਿਨ ਕੀਮਤੀ ਸਮਾਨ ਚੋਰੀ ਹੋਣ ਬਾਰੇ ਪਤਾ ਲੱਗਾ ਸੀ।ਜੋ ਮਿਤੀ 12-08-23 ਲਖਵੀਰ ਸਿੰਘ ਵਲੋਂ 69 ਟਿਪਾਂ ਜੋ ਚੋਰੀ ਹੋਣੀਆ ਪਾਈਆ ਗਈਆ| ਜੋ ਇਹ ਟਿੱਪਾਂ ਬਹੁਤ ਕੀਮਤੀ ਧਾਂਤ ਦੀਆ ਹੁੰਦੀਆ ਹਨ। ਜੋ ਇਹ ਕਾਰਬਾਈਟ ਮੈਂਟਲ ਜਿਸ ਵਿੱਚ ਹੀਰ ਦੀ ਪਰਤ ਚੜਾਈ ਹੁੰਦੀ ਹੈ| ਜਿਸ ਦੀ ਕੀਮਤ ਲਗਭਗ 15,000/- ਰੁਪਏ ਹੋਵੇਗੀ। ਦਰਖਾਸਤ ਕਰਤਾ ਨੂੰ ਪੂਰਾ ਯਕੀਨ ਹੈ ਕਿ ਇਹ 69 ਟਿੱਪੂ ਲਖਵੀਰ ਸਿੰਘ ਚੋਰੀ ਕਰਕੇ ਮਿਤੀ 02-08-23 ਨੂੰ ਲੈ ਗਿਆ ਹੈ ਅਤੇ ਉਸ ਦਿਨ ਤੋਂ ਡਿਊਟੀ ਪਰ ਵਾਪਸ ਨਹੀਂ ਆਇਆ ਹੈ। ਜਿਸ ਤੇ ਕਾਨੂੰਨੀ ਕਾਰਵਾਈ ਕਰਦੇ ਮੁਕੱਦਮਾ ਨੰਬਰ 67 ਮਿਤੀ 10,08,2023 ਅ/ਧ 381 IPC ਥਾਣਾ ਨੂਰਮਹਿਲ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਹਜਾ ਦੇ ਦੋਸੀ ਲਖਵੀਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਜਿਲਾ ਜਲੰਧਰ ਨੂੰ ਮਿਤੀ 10-08- 2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋਂ ਚੋਰੀ ਕੀਤਾ 69 ਟਿੱਪ ਬ੍ਰਾਮਦ ਕੀਤੀਆ ਗਈਆ । ਦੋਸੀ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ। ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ:- 69 ਟਿੱਪ ਕੀਮਤੀ ਧਾਂਤ