ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ 01 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਸ਼ੁਦਾ 07 ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)   ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ਼ ) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀ ਰਹਿਣ ਨੁਮਾਈ ਹੇਠ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਸ਼ੁਦਾ (07 ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦਸਿਆਂ ਕਿ ਮਿਤੀ 10,08,2023 ਨੂੰ A51 ਬਲਵਿੰਦਰ ਸਿੰਘ ਨੇ ਰਣਜੀਤ ਸਿੰਘ ਪੁੱਤਰ ਇਕਬਾਲ ਸਿੰਘ ਮੈਨੇਜਰ ਕੈਪੀਟਲ ਸਮਾਲ ਫਾਇਨਾਂਸ ਬੈਂਕ ਬਰਾਂਚ ਲੋਹੀਆਂ ਖਾਸ ਦੀ ਦਰਖਾਸਤ ਪਰ ਮੁਕੱਦਮਾ ਨੰਬਰ 79 ਮਿਤੀ 10,08,2023 ਜੁਰਮ 379 IPC ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਸੀ। ਦੋਰਾਨੇ ਤਫਤੀਸ਼ ਮਿਤੀ 10.08.2023 ਨੂੰ ASI ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕਦਮਾ ਉਕਤ ਦੇ ਦੋਸ਼ੀ ਦਾਊਦ ਉਰਫ ਰਾਹੁਲ ਪੁੱਤਰ ਜੱਗਾ ਪੁੱਤਰ ਜੰਨਾ ਵਾਸੀ ਮੋਹਕਮ ਅਰਾਈਆ ਵਾਲਾ ਥਾਣਾ ਮੱਖੂ ਜਿਲਾ ਫਿਰੋਜਪੁਰ ਨੂੰ ਸਮੇਤ ਚੋਰੀ ਸ਼ੁਦਾ ਮੋਟਰਸਾਈਕਲ ਨੰਬਰੀ PB67-D-5685 ਮਾਰਕਾ ਸਪਲੈਡਰ ਰੰਗ ਕਾਲਾ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ ਅਤੇ ਮਿਤੀ 11,08,2023 ਨੂੰ ਦੋਰਾਨੇ ਪੁੱਛਗਿਛ ਦੋਸ਼ੀ ਦਾਊਦ ਉਰਫ ਰਾਹੁਲ ਉਕਤ ਨੇ ਚੋਰੀ ਸ਼ੁਦਾ 1,ਮੋਟਰਸਾਈਕਲ ਹੀਰੋ ਸਪਲੈਡਰ ਨੰਬਰੀ PB09-T-5011 ਰੰਗ ਕਾਲਾ,2 ਮੋਟਰਸਾਈਕਲ ਨੰਬਰੀ PB09-Y-5033 ਮਾਰਕਾ ਸਪਲੈਡਰ ਰੰਗ ਕਾਲਾ,3, ਮੋਟਰਸਾਈਕਲ ਨੰਬਰੀ PB08-DZ- 5487 ਮਾਰਕਾ ਸਪਲੈਡਰ ਰੰਗ ਕਾਲਾ,4,ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਟੈਂਕੀ ਉਪਰ ਪੰਜਾਬ ਲਿਖਿਆ ਹੋਇਆ ਰੰਗ ਕਾਲਾ, 5 ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ ਅਤੇ ਮੋਟਰਸਾਈਕਲ ਨੰਬਰੀ PB04-M(T) 1470 ਮਾਰਕਾ HE ਡੀਲੈਕਸ ਰੰਗ ਕਾਲਾ ਬਰਾਮਦ ਕਰਵਾਏ ਹਨ।ਅੱਜ ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।ਜਿਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਜਿਸ ਪਾਸੋਂ ਅਜੇ ਹੋਰ ਬਰਾਮਦਗੀ ਦੀ ਆਸ ਹੈ।

ਬਰਾਮਦਗੀ :- ਚੋਰੀ ਸ਼ੁਦਾ 07 ਮੋਟਰਸਾਈਕਲ ਬਰਾਮਦ ਕਰਨ

1. ਮੋਟਰਸਾਈਕਲ ਨੰਬਰੀ PB67-D-5585 ਮਾਰਕਾ ਸਪਲੈਡਰ ਰੰਗ ਕਾਲਾ

2. ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ PB09-T-6011, ਰੰਗ ਕਾਲਾ

3 ਮੋਟਰਸਾਈਕਲ ਨੰਬਰੀ PB09-Y-5033 ਮਾਰਕਾ ਸਪਲੈਡਰ ਰੰਗ ਕਾਲਾ

4 ਮੋਟਰਸਾਈਕਲ ਨੰਬਰੀ PB08-DZ-5487 ਮਾਰਕਾ ਸਪਲੈਡਰ ਰੰਗ ਕਾਲਾ

5.ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਟੈਂਕੀ ਉਪਰ ਪੰਜਾਬ ਲਿਖਿਆ ਹੋਇਆ ਰੰਗ ਕਾਲਾ

6 ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ

7 ਮੋਟਰਸਾਈਕਲ ਨੰਬਰੀ PB04-M(T) 1470 ਮਾਰਕਾ HF ਡੀਲੈਕਸ ਰੰਗ ਕਾਲਾ

error: Content is protected !!