ਆਦਮਪੁਰ (ਸੰਦੀਪ ਕੁਮਾਰ ਸਰੋਆ/ਜਸਕੀਰਤ ਰਾਜਾ) 9 ਅਗਸਤ 2023 ਦੇ ਸਫਲ ਪੰਜਾਬ ਬੰਦ ਦੌਰਾਨ ਕੁਝ ਅਨਸਰਾਂ ਵਲੋਂ ਸਮਾਜਿਕ ਜਥੇਬੰਦਕ ਆਗੂਆਂ ਤੇ ਪੁਲਿਸ ਵਲੋਂ ਪਰਚੇ ਕੀਤੇ ਗਏ ਹਨ ਅਤੇ ਕੁਝ ਹੋਰ ਆਗੂਆਂ ਦੇ ਪਰਚੇ ਕਰਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ । ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ ਦੀ ਅਗਵਾਈ ਵਿੱਚ ਵਫ਼ਦ ਆਦਮਪੁਰ ਪੁਲਿਸ ਸਟੇਸ਼ਨ ਅਤੇ ਐਸ ਐਸ ਪੀ ਜਲੰਧਰ ਨੂੰ ਮਿਲਿਆ । ਵਿਧਾਇਕ ਕੋਟਲੀ ਨੇ ਜਾਣਕਾਰੀ ਦਿੱਤੀ ਕਿ ਕਿਸੇ ਆਗੂ ਤੇ ਕੋਈ ਨਜ਼ਾਇਜ਼ ਪਰਚਾ ਜਾ ਕਾਰਵਾਈ ਨਹੀਂ ਹੋਣ ਦੇਵਾਂਗੇ। ਇਸ ਮੌਕੇ ਐਡਵੋਕੇਟ ਵਿਜੇ ਬੱਧਣ, ਰਮੇਸ਼ ਚੋਹਕਾਂ, ਰਜਿੰਦਰ ਰਾਣਾ, ਐਡਵੋਕੇਟ ਮਧੂ ਰਚਨਾ, ਸਤਨਾਮ ਕਲਸੀ, ਕੌਂਸਲਰ ਮੁਕੱਦਰ ਲਾਲ, ਅਤੇ ਕਈ ਜੁਝਾਰੂ ਨੌਜਵਾਨ ਸਾਥੀ ਹਾਜ਼ਿਰ ਸਨ ।