ਹੁਸ਼ਿਆਰਪੁਰ(ਜੋਗਿੰਦਰ ਲਹਿਰੀ) ਹੁਸ਼ਿਆਰਪੁਰ ਦੇ ਵੱਖ ਵੱਖ ਵਾਹਕਮਾਲ ਲੌਕੇਸਨਾ ਤੇ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੇ ਨਿਰਦੇਸ਼ਕ , ਕਹਾਣੀ , ਪਟਕਥਾ, ਸੰਵਾਦ ਸਤਨਾਮ ਡਾਡਾ ਜੀ ਨੇ,ਜੋ ਕਿ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਦੇ ਬਣਾ ਕੇ ਵਧੀਆ ਨਾਮ ਕਮਾ ਚੁਕੇ ਹਨ, ਫਿਲਮ ਨੂੰ ਆਪਣੇ ਕੈਮਰੇ ਚ ਕੈਦ ਕੀਤਾ ਪ੍ਰਸਿਧ ਕੈਮਰਾਮੈਨ ਮਨੋਹਰ ਚੌਧਰੀ ਜੀ ਨੇ। ਫਿਲਮ ਵਿਚ ਪ੍ਰਸਿੱਧ ਪੰਜਾਬੀ ਫਿਲਮਾਂ ਦੇ ਕਲਾਕਾਰ ਗੁਰਮੇਲ ਧਾਲੀਵਾਲ, ਤਾਇਆ ਟੱਲੀ ਰਾਮ, ਸਿਮਰਨ ਧਾਲੀਵਾਲ, ਜੋਗਿੰਦਰ ਲਹਿਰੀ, ਸਨੀ ਸਰਾਈ, ਸੁਖਬੀਰ ਸੱਖੀ,ਜੱਸੀ, ਬੱਬੂ ਟੌਮੀ,ਜੇ ਦੀਪ, ਬਲਜਿੰਦਰ ਢਿੱਲੋਂ, ਪੂਜਾ ਸ਼ਰਮਾ, ਅਤੇ ਸਤਨਾਮ ਡਾਡਾ ਨੇ ਮੁੱਖ ਭੂਮਿਕਾ ਨਿਭਾਈ ਹੈ, ਫਿਲਮ ਦੇ ਗੀਤ ਪੰਜਾਬੀ ਲੋਕ ਗਾਇਕ ਸੁੱਖ ਨੰਦਾਚੌਰੀਆ ਵਲੋਂ ਗਾਏ ਹਨ। ਸਤਨਾਮ ਡਾਡਾ ਨੇ ਦੱਸਿਆ ਕਿ ਫਿਲਮ ਜਿਥੇ ਹਾਸਿਆਂ ਭਰਪੂਰ ਆ ਨਾਲ ਨਾਲ ਪਰਿਵਾਰਿਕ ਰਿਸਤਿਆਂ ਦੇ ਦਰਦ ਨੂੰ ਵੀ ਦਰਸਾਉਂਦੀ ਹੈ। ਫਿਲਮ ਜਲਦ ਓ ਟੀ ਟੀ ਚੈਨਲਾਂ ਤੇ ਰਿਲੀਜ਼ ਹੋਵੇਗੀ।