ਬੀੜ ਦੋਸਾਂਝ ਨਾਭਾ ਵਿਖੇ ਜਾਨਵਰਾਂ ਦੀ ਸੇਵਾ ਸੰਭਾਲ ਸਾਡੀ ਜਿੰਮੇਵਾਰੀ-ਗੁਰਪ੍ਰੀਤ ਸਿੰਘ ਬੀਂਬੜ

ਭਵਾਨੀਗੜ੍ਹ, (ਗੁਰਦੀਪ ਸਿੰਘ) : ਹਰ ਵਾਰ ਦੀ ਤਰਾ ਉਡਾਣ ਫਾਊਂਡੇਸ਼ਨ ਭਵਾਨੀਗੜ੍ਹ ਸੰਸਥਾ ਵੱਲੋਂ ਬੀੜ ਦੋਸਾਂਝ ਨਾਭਾ ਵਿਖੇ ਪੰਛੀ, ਜੰਗਲੀ ਜਾਨਵਰਾਂ ਅਤੇ ਦਰੱਖਤਾਂ ਦੀ ਸਾਂਭ ਸੰਭਾਲ ਦੀ ਸੇਵਾ ਜਾਰੀ ਰਹੀ ਹੈ ਪਿਛਲੇ 10 ਸਾਲਾਂ ਤੋਂ ਸਮਾਜ ਭਲਾਈ ਕੰਮ ਕਰ ਰਹੀ ਉਡਾਣ ਫਾਊਂਡੇਸ਼ਨ ਭਵਾਨੀਗੜ੍ਹ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਂਬੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਸਾਡੀ ਸੰਸਥਾ ਗਰੀਬ ਲੋੜਵੰਦ ਲੋਕਾ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਹੈ ਪਰ ਬੀੜ ਵਿੱਚ ਪੰਛੀਆਂ ਅਤੇ ਜਾਨਵਰਾਂ ਲਈ ਇਹ ਸੇਵਾ ਪਿਛਲੇ ਇਕ ਸਾਲ ਤੋਂ ਕੀਤੀ ਜਾ ਰਹੀ ਹੈ । ਜਿਸ ਵਿਚ ਪੰਛੀਆਂ ਦੇ ਆਲ੍ਹਣੇ ਲਾਉਣਾ, ਪਾਣੀ ਦੇ ਕਟੋਰੇ ਰੱਖਣਾਂ, ਅਤੇ ਖਾਣ ਪੀਣ ਦਾ ਸਾਮਾਨ ਜਿਵੇਂ ਗੁੜ, ਸ਼ੱਕਰ, ਫਲ, ਸਬਜ਼ੀਆਂ, ਤੂੜੀ ਆਟਾ, ਹਰਾ ਚਾਰਾ ਆਦਿ ਚੰਗੇ ਦੋਸਤ ਮਿੱਤਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਇਹ ਸੇਵਾ ਹਰ ਐਤਵਾਰ ਕੀਤੀ ਜਾਂਦੀ ਹੈ।

error: Content is protected !!