ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਮੁਕੱਦਮੇ ਵਿੱਚ ਲੋੜੀਂਦਾ ਪੀ.ਓ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ

ਜਲੰਧਰ ਦਿਹਾਤੀ ਬਿਲਗਾ ( ਪਰਮਜੀਤ ਪੰਮਾ/ਲਵਜੀਤ ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਭਗਤ ਪੀ.ਓਜ਼. ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ. ਉੱਪ-ਪੁਲਿਸ ਕਪਤਾਨ ਸਬ-ਡਵੀਜ਼ਨ ਫਿਲੋਰ ਦੀ ਅਗਵਾਈ ਹੇਠ ਇਸਪੈਕਟਰ ਬਿਕਰਜੀਤ ਸਿੰਘ, ਮੁੱਖ ਅਫਸਰ ਥਾਣਾ ਬਿਲਕਾ ਦੀ ਪੁਲਿਸ ਵੱਲੋਂ 11 ਮੁਕਦਮਾ ਵਿਚ ਲੋੜੀਂਦਾ ਪੀ.ਓ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐੱਸ. ਉੱਪ-ਪੁਲਿਸ ਕਪਤਾਨ, ਸਬ- ਡਵੀਜ਼ਨ ਫਿਲੌਰ ਜੀ ਨੇ ਦਸਿਆ ਕਿ ਮੁਕਦਮਾ ਨੰਬਰ 38 ਮਿਤੀ 23-04-2004 ਅ/ਧ 326,324,323,447,148,149 ਭ.ਦ ਥਾਣਾ ਬਿਲਗਾ ਬਰਬਿਆਨ ਤਾਰਾ ਚੰਦ ਪੁੱਤਰ ਲਹਿੰਬਰ ਰਾਮ ਵਾਸੀ ਮਹਿਸਮਪੁਰ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਬਰਖਿਲਾਫ ਸੁਖਵਿੰਦਰ ਸਿੰਘ ਪੁੱਤਰ ਫਕੀਰ ਸਿੰਘ, ਪ੍ਰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰਾਨ ਸੁਖਵਿੰਦਰ ਸਿੰਘ ਵਾਸੀਆਨ ਮਹਿਸਮਪੁਰ ਥਾਣਾ ਬਿਲਗਾ ਦਰਜ ਰਜਿਸਟਰ ਹੋਇਆ ਸੀ ਮੁਕਦਮਾ ਦਾ ਚਲਾਨ ਮਿਤੀ 14-10-21905 ਨੂੰ ਤਿਆਰ ਕਰਕੇ ਮਿਤੀ 29-05- 2007 ਨੂੰ ਪੇਸ਼ ਅਦਾਲਤ ਕੀਤਾ ਗਿਆ ਸੀ। ਦੌਰਾਨ ਸਮਾਇਤ ਦੋਸ਼ੀ ਪਰਦੀਪ ਸਿੰਘ ਦੇ ਵਿਦੇਸ਼ ਚਲਾ ਗਿਆ ਜਿਸ ਨੂੰ ਮਿਤੀ 22-09-2009 ਨੂੰ ਮਾਣਯੋਗ ਅਦਾਲਤ ਵਲੋਂ ਜੋਰ ਧਾਰਾ 299 ਜ.ਫ ਤਹਿਤ ਪੀ.ਓ. ਕਰਾਰ ਦਿੱਤਾ ਗਿਆ ਹੈ।ਜਿਸਤੇ ਮਿਤੀ 1- 04-2023 ਨੂੰ ਏ.ਐਸ.ਆਈ ਸਤਪਾਲ ਵੱਲੋਂ ਦੇਸ਼ੀ ਪ੍ਰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਹਿਸਮਪੁਰ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।

error: Content is protected !!