ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ) ਥਾਣਾ ਭਵਾਨੀਗੜ੍ਹ ਦੇ ਏ,ਐਸ, ਆਈ ਦਵਿੰਦਰ ਦਾਸ ਵੱਲੋਂ ਪਾਰਟੀ ਅਹੁਦੇਦਾਰਾਂ ਨਾਲ ਦੁਰਵਿਹਾਰ ਕਰਨ ਸਬੰਧੀ ਹਿੰਦੂ ਕੌਮ ਨਸ਼ਟ ਪਾਰਟੀ ਮਾਰਕਸਵਾਦੀ ਜੋਗਿੰਦਰ ਸਿੰਘ,ਬਲਵੀਰ ਸਿੰਘ ,ਤੇ ਪ੍ਰਧਾਨ ਹਸਬੰਸ ਸਿੰਘ ਜੋ ਕਿ ਆਪਣੇ ਭਤੀਜੇ ਪਰਮਜੀਤ ਦੇ ਟਰੱਕ ਸਬੰਧੀ ਏਐਸਆਈ ਦਵਿੰਦਰ ਦਾਸ ਨੂੰ ਮਿਲਣ ਗਏ ਪਰ ਇਹ ਐਸ ਆਈ ਨੇ ਵਰਕਰਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਵਰਕਰਾਂ ਨਾਲ ਦੁਰਵਿਹਾਰ ਕੀਤਾ ਅਤੇ ਕਿਹਾ ਮੈਨੂੰ ਪਾਰਟੀ ਦਾ ਕੋਈ ਡਰ ਨਹੀਂ ਮੇਰਾ ਬਿਸਤਰਾ ਗੱਡੀ ਵਿੱਚ ਬੰਨ੍ਹਿਆ ਪਿਆ ਰਹਿੰਦਾ ਹੈ ਤੁਸੀਂ ਕਰਨਾ ਹੈ ਜੋ ਕੁਝ ਕਰ ਲਓ ਐਸ ਆਈ ਦਾ ਵਤੀਰਾ ਵੇਖ ਕੇ ਪਾਰਟੀ ਵਰਕਰ ਪੁਲਿਸ ਸਟੇਸ਼ਨ ਤੋਂ ਬਾਹਰ ਆ ਗਏ ।ਉਨਾਂ ਨੇ ਪਾਰਟੀ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਸਕੱਤਰ ਹਿੰਦੂ ਕੌਮਨਿਸਟ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕੇ ਕਾਰਵਾਈ ਨਾ ਕਰਨ ਦੀ ਸੂਰਤ ਵਿੱਚ 13 ਅਪ੍ਰੈਲ ਨੂੰ ਭਵਾਨੀਗੜ੍ਹ ਠਾਣੇ ਦੇ ਮੇਨ ਗੇਟ ਦਾ ਧਰਨਾ ਲਗਾ ਕੇ ਘਿਰਾਓ ਕੀਤਾ ਜਾਵੇਗਾ ਇਸ ਦੌਰਾਨ ਜਦੋਂ ਏ ਐੱਸ ਆਈ ਦਵਿੰਦਰ ਦਾਸ ਨਾਲ ਗੱਲਬਾਤ ਕੀਤੀ ਤਾਂ ਓੰਨਾ ਨੇ ਦੱਸਿਆ ਕਿ ਮੇਰੇ ਉੱਪਰ ਲੱਗੇ ਸਾਰੇ ਆਰੋਪਾਂ ਝੂਠ ਹਨ ਮੈੰ ਇੰਨਾ ਨਾਲ ਕੋਈ ਗਲਤ ਸ਼ਬਦਾਵਲੀ ਨਹੀ ਕੀਤੀ
ਇਸ ਮੌਕੇ ਤੇ ਅਮਰੀਕ ਸਿੰਘ, ਨੇਕ ਸਿੰਘ ,ਗੁਰਮੀਤ ਸਿੰਘ ਅਵਤਾਰ ਸਿੰਘ, ਸਮੇਤ ਹੋਰ ਵੀ ਵਰਕਰ ਹਾਜ਼ਰ ਸਨ।