ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 36570 ਮਿ.ਲੀ, ਨਜਾਇਜ ਸ਼ਰਾਬ ਅਤੇ 40 ਕਿੱਲੋ ਲਾਹਣ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਪਰਮਜੀਤ ਪੰਮਾ/ਲਵਜੀਤ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ.ਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ 40 ਕਿਲੋ ਲਾਹਣ ਬ੍ਰਾਮਦ ਕਰਨ ਅਤੇ 36570 ਮਿ.ਲੀ. ਸ਼ਰਾਬ ਨਜਾਇਜ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਪਿੰਡ ਬੀਟਲਾ ਪਾਸ ਮੌਜੂਦ ਸੀ ਤਾਂ ਦੇਸ਼ ਸੇਵਕ ਦੀ ਇਤਲਾਹ ਪਰ ਵਜੀਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬੀਟਲਾ ਥਾਣਾ ਮਹਿਤਪੁਰ ਦੀ ਹਵੇਲੀ ਵਿੱਚੋਂ ਇੱਕ ਡਰੰਮੀ ਪਲਾਸਟਿਕ ਵਿੱਚ ਪਾਈ ਹੋਈ 40 ਕਿੱਲ ਲਾਹਣ ਬ੍ਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 37 ਮਿਤੀ 07.04.2023 ਜੁਰਮ 61-1-14 EX ACT ਤਹਿਤ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰਾਂ ਮੁੱਖ ਸਿਪਾਹੀ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਮੋੜ ਉਮਰਵਾਲ ਬਿੱਲੇ ਪਾਸੇ ਪਿਆਰਾ ਸਿੰਘ ਉਰਫ ਦੇਵ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਕੈਨੀ ਪਲਾਸਟਿਕ ਸ਼ਰਾਬ ਨਜਾਇਜ ਜਿਸ ਵਿੱਚ 36570 ਮਿ.ਲੀ. ਨਜਾਇਜ ਸੀ ਬ੍ਰਾਮਦ ਕਰਕੇ ਦੋਸੀ ਦੇ ਖਿਲਾਫ ਮੁਕੱਦਮਾ ਨੰਬਰ 36 ਮਿਤੀ 07.04.2023 ਜੁਰਮ 61-1-14 EXACT ਤਹਿਤ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ।

ਬ੍ਰਾਮਦਗੀ-

1) 40 ਕਿਲੋ ਲਾਹਣ ਨਸ਼ਟ

2) 36750 ਮਿ.ਲੀ. ਸ਼ਰਾਬ ਨਜਾਇਜ

error: Content is protected !!