ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਸਮੇਤ ਫੀਅਟ ਗੱਡੀ ਨੰਬਰੀ DL7CK-7577 ਦੇ ਕਾਬੂ ਕਰਕੇ ਉਹਨਾ ਪਾਸੋ 115 ਨਸ਼ੀਲੀਆ ਗੋਲੀਆ ਖੁੱਲੀਆ ਅਤੇ 50 ਗ੍ਰਾਮ ਨਸ਼ੀਲਾ ਪਦਾਰਥ ਸਮੇਤ 4500/- ਰੁਪਏ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 07,04.2023 ਨੂੰ ਐਸ.ਆਈ ਇਕਬਾਲ ਸਿੰਘ ਨੇ ਸਮੇਤ ਕਰਮਚਾਰੀਆਂ ਦੇ ਦੋਰਾਨੇ ਨਾਕਾ ਬੰਦੀ ਗੇਟ ਯੂਸਫਪੁਰ ਆਲੇਵਾਲ ਤੋਂ ਫੀਅਟ ਗੱਡੀ ਨੰਬਰੀ DL7CK- 7577 ਨੂੰ ਕਾਬੂ ਕਰਕੇ ਉਸ ਵਿੱਚ ਸਵਾਰ ਗੁਰਮੀਤ ਸਿੰਘ ਉਰਫ ਸੰਨੀ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 22/2 ਮਕਾਨ ਨੰਬਰ 33715 ਮਹੱਲਾ ਪ੍ਰਤਾਪ ਨਗਰ ਥਾਣਾ ਕਨਾਲ ਬਠਿੰਡਾ ਜਿਲਾ ਬਠਿੰਡਾ ਪਾਸੋ 115 ਨਸ਼ੀਲੀਆ ਗੋਲੀਆ ਖੁੱਲੀਆ ਰੰਗ ਯੋਗੀਆ ਸਮੇਤ 4500/- ਰੁਪਏ ਡਰੰਗ ਮਨੀ ਅਤੇ ਗੁਰਪਿਆਰ ਸਿੰਘ ਉਰਫ ਅਰਸ਼ ਪੁੱਤਰ ਰਾਜੂ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਮਾਲਸਰ ਥਾਣਾ ਸਮਾਲਸਰ ਜਿਲਾ ਮੋਗਾ ਹਾਲ ਵਾਸੀ ਚੈਨਾ ਥਾਣਾ ਜੈਤੋ ਜਿਲਾ ਫਰੀਦਕੋਟ ਪਾਸੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।ਜਿਸ ਤੇ ਐਸ.ਆਈ ਇਕਬਾਲ ਸਿੰਘ ਨੇ ਮੁਕੱਦਮਾ ਨੰਬਰ 36 ਮਿਤੀ 07.04.2023 ਜੁਰਮ 22- 61-85 NDPS Act ਥਾਣਾ ਲੋਹੀਆਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ।
ਬਰਾਮਦਗੀ :-
ਦੋਸ਼ੀ ਗੁਰਮੀਤ ਸਿੰਘ ਉਰਫ ਸੰਨੀ ਪਾਸੋ 115 ਨਸ਼ੀਲੀਆ ਗੋਲੀਆ ਖੁੱਲੀਆ ਰੰਗ ਯੋ ਗੀਆ ਸਮੇਤ 4500/- ਰੁਪਏ ਡਰੱਗ ਮਨੀ
ਬਰਾਮਦਗੀ :- ਦੋਸ਼ੀ ਗੁਰਪਿਆਰ ਸਿੰਘ ਉਰਫ ਅਰਸ਼ ਪਾਸੋ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ