ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 195 ਨਸ਼ੀਲੀਆ ਗੋਲੀਆਂ, 13,500 ML ਨਜਾਇਜ਼ ਸ਼ਰਾਬ ਸਮੇਤ 05 ਨਸ਼ਾ ਤਸਕਰ ਤੇ 01 ਭਗੋੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ

ਜਲੰਧਰ ਦਿਹਾਤੀ ਮਹਿਤਪੁਰ (ਜਸਕੀਰਤ ਰਾਜਾ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ 03 ਨਸ਼ਾ ਤਸਕਰ ਪਾਸੇ 195 ਨਸ਼ੀਲੀਆ ਗੋਲੀਆ ਬ੍ਰਾਮਦ ਅਤੇ 02 ਨਸ਼ਾ ਤਸਕਰ ਪਾਸੋ 18 ਬੋਤਲਾ ਨਜਾਇਜ ਸਰਾਬ ਬ੍ਰਾਮਦ ਕਰਨ ਤੇ 01 ਭਗੋੜੇ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆ ਕਿ ਏ.ਐਸ.ਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਚਲਾਈ ਗਈ ਮੁਹਿਮ ਤਹਿਤ ਇਸਮਾਈਲਪੁਰ ਪੁਲੀ ਮਹਿਤਪੁਰ ਤੋ ਅਜੈ ਕੁਮਾਰ ਪੁੱਤਰ ਲੇਟ ਪਰਮਜੀਤ ਵਾਸੀ ਖੁਰਮਪੁਰ ਮਹਿਤਪੁਰ ਪਾਸੋ 55 ਨਸ਼ੀਲੀਆ ਗੋਲੀਆਂ ਖੁਲੀਆ, ਬੂਟਾ ਸਿੰਘ ਉਰਫ ਬੂਟਾ ਪੁੱਤਰ ਲੇਟ ਨਾਨਕ ਸਿੰਘ ਵਾਸੀ ਮੱਧਪੁਰ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਪਾਸੋਂ 65 ਨਸ਼ੀਲੀਆਂ ਗੋਲੀਆਂ ਖੁੱਲੀਆ ਅਤੇ ਗੁਰਜੀਤ ਸਿੰਘ ਉਰਫ ਜੱਸੀ ਪੁੱਤਰ ਲੇਟ ਸਿੰਦਰ ਸਿੰਘ ਵਾਸੀ ਮੱਥੇਪੁਰ ਥਾਣਾ ਸਿਧਵਾ ਬੇਟ ਜਿਲਾ ਪਾਸੋਂ 75 ਨਸ਼ੀਲੀਆਂ ਗੋਲੀਆਂ ਖੁੱਲੀਆ ਬ੍ਰਾਮਦ ਕੀਤੀਆ। ਦੋਸ਼ੀਆ ਦੇ ਖਿਲਾਫ ਮੁੱਕਦਮਾ ਨੰ. 34 ਮਿਤੀ 02.04.2023 ਅਧੀ 22-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਏ.ਐਸ.ਆਈ ਹਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸ਼ਾਦੀ ਖਾਂ ਮੁਹੱਲਾ ਮਹਿਤਪੁਰ ਤੋ ਜਸਵਿੰਦਰ ਕੌਰ ਪਤਨੀ ਅਜੈ ਕੁਮਾਰ ਵਾਸੀ ਮੁਹਲਾ ਖੁਰਮਪੁਰ ਮਹਿਤਪੁਰ ਪਾਸੋ 09 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਦੋਸ਼ੀ ਦੇ ਖਿਲਾਫ ਮੁਕਦਮਾ ਨੰ. 32 ਮਿਤੀ 03.04.2023 ਅੱਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਇਸੇ ਤਰਾਂ ਏ.ਐਸ.ਆਈ ਹਰਮੇਸ਼ ਕੁਮਾਰ ਦੀ ਪੁਲਿਸ ਪਾਰਟੀ ਵਲੋ ਸ਼ਾਦੀ ਖਾਂ ਮੁਹੱਲਾ ਮਹਿਤਪੁਰ ਤੇ ਅਜੈ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮੁਹਲਾ ਸ਼ਾਦੀ ਖਾ ਮਹਿਤਪੁਰ ਪਾਸੋਂ (09 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਦੋਸ਼ੀ ਦੇ ਖਿਲਾਫ ਮੁਕਦਮਾ ਨੰ. 33 ਮਿਤੀ 03,04,2023 ਅੱਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਏ.ਐਸ.ਆਈ ਹਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 122 ਮਿਤੀ 23.08.2021 ਅਧ 363,366 IPC ਥਾਣਾ ਮਹਿਤਪੁਰ ਵਿੱਚ ਭਗੋੜਾ ਜਸਵਿੰਦਰ ਉਰਫ ਦੁੱਲਾ ਪੁੱਤਰ ਕੁਲਦੀਪ ਰਾਮ ਵਾਸੀ ਮਹਿਸਮਪੁਰ ਥਾਣਾ ਮਹਿਤਪੁਰ ਜੋ ਮਿਤੀ 28.03.2023 ਤੇ ਬਾਅਦਾਲਤ ਸ਼੍ਰੀ ਤਰਨਤਾਰਨ ਸਿੰਘ ਬਿੰਦਰਾ ASI JAL ਵੱਲੋ ਪੀ.ਉ. ਕਰਾਰ ਦਿੱਤਾ ਗਿਆ ਸੀ। ਜਿਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਬ੍ਰਾਮਦਗੀ:-

1. ਅਜੈ ਕੁਮਾਰ -55 ਨਸ਼ੀਲੀਆਂ ਗੋਲੀਆਂ

2. ਬੂਟਾ ਸਿੰਘ ਉਰਫ ਬੂਟਾ – 65 ਨਸ਼ੀਲੀਆਂ ਗੋਲੀਆਂ

3. ਗੁਰਜੀਤ ਸਿੰਘ ਉਰਫ ਜੱਸੀ – 75 ਨਸ਼ੀਲੀਆਂ ਗੋਲੀਆਂ

4. ਅਜੈ ਕੁਮਾਰ- 9 ਬੋਤਲਾਂ ਨਜਾਇਜ਼ ਸ਼ਰਾਬ

5. ਜਸਵਿੰਦਰ ਕੌਰ – 9 ਬੋਤਲਾ ਨਜਾਇਜ ਸ਼ਰਾਬ

error: Content is protected !!