ਜਿਲ੍ਹਾ ਜਲੰਧਰ ਦਿਹਾਤੀ ਦੀ ਸੀ.ਆਈ.ਏ ਸਟਾਫ ਅਤੇ ਕਰਾਇਮ ਬ੍ਰਾਂਚ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ।

ਜਲੰਧਰ ਦਿਹਾਤੀ ( ਜਸਕੀਰਤ ਰਾਜਾ )
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸੇਮ ਮਸੀਹ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ ਅਤੇ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੇ ਸੰਯੁਕਤ ਓਪਰੇਸ਼ਨ ਦੌਰਾਨ ਸੀ.ਆਈ.ਏ ਸਟਾਫ ਅਤੇ ਕਰਾਇਮ ਬ੍ਰਾਂਚ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਤਰਸੇਮ ਮਸੀਹ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29.03.2023 ਨੂੰ ASI ਸਤਪਾਲ ਸਿੰਘ ਦੀ ਪੁਲਿਸ ਪਾਰਟੀ ਪਿੰਡ ਅਠੌਲਾ ਤੋਂ ਕੋਹਾਲਾ ਰੋਡ ਪਰ ਨਹਿਰ ਸੂਆ ਪੁਲੀ ਨਜਦੀਕ ਤੋ ਇਕ ਨੌਜਵਾਨ ਜਿਸ ਦਾ ਨਾਮ ਸੁਰਿੰਦਰਪਾਲ ਸਿੰਘ ਉਰਫ ਰਾਹੁਲ ਉਰਫ ਗਾਂਧੀ ਪੁੱਤਰ ਮੇਜਰ ਸਿੰਘ ਵਾਸੀ ਅਕਬਰਪੁਰਾ ਮੁੱਹਲਾ, ਨੇੜੇ ਆਨੰਦਪੁਰੀਆ ਦਾ ਡੇਰਾ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਮੁਕਦਮਾ ਨੰਬਰ 22 ਮਿਤੀ 30-03-2023 ਜੁਰਮ 21B-61-85 NDPS Act ਥਾਣਾ ਲਾਂਬੜਾ ਵਿਖੇ ਦਰਜ ਰਜਿਸਟਰ ਕਰਕੇ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਹੈ।ਪੁੱਛ ਗਿੱਛ ਦੌਰਾਨ ਦੋਸ਼ੀ ਸੁਰਿੰਦਰ ਪਾਲ ਉਕਤ ਨੇ ਦੱਸਿਆ ਕਿ ਉਹ ਕਰੀਬ 18 ਮਹੀਨੇ ਵਿਦੇਸ਼ ਆਬੂਧਾਬੀ ਵਿਖੇ ਰਹਿ ਕੇ ਆਇਆ ਹੈ। ਜਿਸ ਦੇ ਖਿਲਾਫ ਪਹਿਲਾ ਇਕ ਅਗਵਾ ਕਰਨ ਦਾ ਮੁਕੱਦਮਾ ਥਾਣਾ ਸਰਹਾਲੀ ਜਿਲ੍ਹਾ ਤਰਨਤਾਰਨ ਵਿਖੇ ਦਰਜ ਹੈ ਅਤੇ ਇਕ ਹੋਰ ਮੁਕੱਦਮਾ NDPS Act ਤਹਿਤ ਥਾਣਾ ਬਸਤੀ ਬਾਵਾ ਖੇਲ ਜਲੰਧਰ ਕਮਿਸ਼ਨਰੇਟ ਵਿੱਚ ਦਰਜ ਰਜਿਸਟਰ ਹੈ। ਜੋ ਨਸ਼ੇ ਦੇ ਮੁਕਦਮੇ ਵਿੱਚ ਇਹ ਕਰੀਬ ਦੋ ਮਹੀਨੇ ਜੇਲ ਵਿਚ ਰਹਿ ਕੇ ਜਮਾਨਤ ਪਰ ਬਾਹਰ ਆਇਆ ਹੈ। ਦੋਸ਼ੀ ਸੁਰਿੰਦਰਪਾਲ ਸਿੰਘ ਨਸ਼ੇ ਵੇਚਣ ਦਾ ਆਦੀ ਹੈ। ਇਹ ਬਾਰਡਰ ਦੇ ਇਲਾਕੇ ਵਿੱਚੋਂ ਹੈਰੋਇਨ ਲਿਆ ਕੇ ਜਲੰਧਰ ਦੇ ਆਸ ਪਾਸ ਦੇ ਇਲਾਕਾ ਵਿੱਚ ਹੈਰੋਇਨ ਸਪਲਾਈ ਕਰਦਾ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਜਲੰਧਰ ਦੇ ਏਰੀਆ ਵਿੱਚ ਕਿਸ ਕਿਸ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਦਾ ਹੈ।ਇਸ ਦੇ ਬੈਂਕ ਬੈਲੰਸ ਅਤੇ ਜਾਇਦਾਦ ਦੀ ਵੀ ਡਿਟੇਲ ਵੀ ਚੈੱਕ ਕਰਵਾਈ ਜਾ ਰਹੀ ਹੈ।

ਕੁੱਲ ਬ੍ਰਾਮਦਗੀ:-

100 ਗ੍ਰਾਮ ਹੈਰੋਇਨ

ਪਹਿਲਾਂ ਦਰਜ ਮੁੱਕਦਮੇ:-

1. ਮੁਕਦਮਾ ਨੰਬਰ 27 ਮਿਤੀ 24-02-2022 ਜੁਰਮ 365 IPC ਥਾਣਾ ਸਰਹਾਲੀ ਜਿਲ੍ਹਾ ਤਰਨਤਾਰਨ।

2. ਮੁਕਦਮਾ ਨੰਬਰ 188 ਮਿਤੀ 29-09-2022 ਜੁਰਮ 21,22-61-85 NDPS Act ਥਾਣਾ ਬਸਤੀ ਬਾਵਾਖੇਲ ਜਿਲ੍ਹਾ ਜਲੰਧਰ ਕਮਿਸ਼ਨਰੇਟ

error: Content is protected !!