ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) – ਨੇੜਲੇ ਪਿੰਡ ਨਾਗਰਾ ਵਿਖੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਘੁਮਾਣ ਸੀਡ ਫਾਰਮ ਦੇ ਮਾਲਕ ਮਨਜੀਤ ਸਿੰਘ ਘੁਮਾਣ ਕਿਸਾਨ ਐਵਾਰਡੀ ਜੋ ਲੰਮੇ ਸਮੇਂ ਇਲਾਕੇ ਵਿਚ ਬੀਜ ਅਤੇ ਪਨੀਰੀ ਪੈਦਾ ਕਰਨ ਦੇ ਨਾਲ ਅੱਜ ਘੁਮਾਣ ਫਿਊਲ ਸਟੇਸ਼ਨ ਲਗਾ ਕੇ ਇਕ ਹੋਰ ਵੱਡਾ ਮਾਰਕਾ ਮਾਰਿਆ। ਘੁਮਾਣ ਫਿਊਲ ਸਟੇਸ਼ਨ ਇਲਾਕੇ ਵਿਚ ਸਭ ਤੋਂ ਵੱਡਾ ਸਟੇਸ਼ਨ ਜਿਸਤੇ ਆਮ ਪੈਟਰੋਲ ਪੰਪਾਂ ਤੋਂ ਮਸ਼ੀਨਾਂ ਅਤੇ ਪਾਰਕਿੰਗ ਬਹੁਤ ਜਿਆਦਾ ਹੈ। ਘੁਮਾਣ ਫਿਊਲ ਸਟੇਸ਼ਨ ਦਾ ਉਦਘਾਟਨ ਡਿਪਟੀ ਕਮਿਸ਼ਨ ਸੰਗਰੂਰ ਜਤਿੰਦਰ ਜੋਰਵਾਲ, ਐਸ ਐਸ ਪੀ ਸੰਗਰੂਰ ਸੁਰੇਂਦਰ ਲਾਂਬਾ ਅਤੇ ਸਿੱਧੂ ਮੂਸੇਵਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਸਿੱਧੂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵੱਖ-ਵੱਖ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ, ਏਡੀਸੀ ਵਰਜੀਤ ਵਾਲੀਆ, ਰਘੂਰਾਜ ਘੁਮਾਣ ਉਘੇ ਆਰਕੀਟੈਕਟਰ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਪੰਜਾਬ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸੰਗਰੂਰ, ਜੱਸੀ ਸੋਹੀਆਂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ, ਦਮਨ ਬਾਜਵਾ ਭਾਜਪਾ, ਵਿਨਰਜੀਤ ਸਿੰਘ ਗੋਲਡੀ ਅਕਾਲੀ ਦਲ, ਦਲਵੀਰ ਸਿੰਘ ਗੋਲਡੀ ਧੂਰੀ, ਰਾਜਾ ਬੀਰ ਕਲਾਂ, ਐਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ, ਐਸ ਡੀ ਐਮ ਭਵਾਨੀਗੜ੍ਹ ਵਨੀਤ ਗਰਗ, ਬਾਬਾ ਕ੍ਰਿਪਾਲ ਸਿੰਘ ਕਾਰ ਸੇਵਾ ਵਾਲੇ, ਬਾਬਾ ਦਰਸ਼ਨ ਸਿੰਘ ਮਸਤੂਆਣਾ ਸਾਹਿਬ, ਦੀਦਾਰ ਸਿੰਘ ਮਸਤੂਆਣਾ ਸਾਹਿਬ, ਆੜਤੀਆ ਐਸੋ. ਦੇ ਪ੍ਰਧਾਨ ਰਵਿੰਦਰ ਚੀਮਾ, ਹਰਜੀਤ ਹਰਮਨ, ਸਟਾਲਨਵੀਰ ਲਿੱਦੜਾਂ, ਕੇਵਲ ਜਲਾਨ, ਪ੍ਰਗਟ ਢਿਲੋਂ ਪ੍ਰਧਾਨ, ਨੰਬਰਦਾਰ ਰਘਵੀਰ ਸਿੰਘ ਘਰਾਚੋਂ, ਭੋਲਾ ਬਲਿਆਲ, ਗੋਗੀ ਨਰੈਣਗੜ੍ਹ, ਗਮਦੂਰ ਸਿੰਘ ਫੱਗੂਵਾਲਾ, ਹਾਕਮ ਬਖਤੜੀ ਵਾਲਾ, ਲੱਖਾ ਆਸਟਰੇਲੀਆ ਅਤੇ ਇੰਡੀਅਨ ਆਇਲ ਦੇ ਉਚ ਅਧਿਕਾਰੀਆਂ ਸਮੇਤ ਇਲਾਕੇ ਦੇ ਪੰਚ, ਸਰਪੰਚ ਅਤੇ ਵੱਖ ਵੱਖ ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ। ਅਖੀਰ ਵਿਚ ਡਾ. ਗੁਰਦੀਪ ਕੌਰ ਚੌਂਦਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।