ਭਵਾਨੀਗੜ੍ਹ ਟੋਲ ਪਲਾਜਿਆਂ ਅਤੇ ਰਿਲਾਇੰਸ ਪੰਪਾਂ ਉੱਪਰ ਧਰਨੇ ਲਗਾਤਾਰ ਜਾਰੀ

ਭਵਾਨੀਗੜ੍ਹ ( ਸਵਰਨ ਜਲਾਣ ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਹੇਠ ਧਰਨੇ 170 ਵੇ ਦਿਨ ਵੀ ਜਾਰੀ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਨੇ 5 ਜੂਨ 2020 ਨੂੰ ਬਿਲਾਂ ਨੂੰ ਕਾਨੂੰਨੀ ਜਾਮਾ ਪਹਿਨਾਇਆ । ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਕਾਲੇ ਬਿੱਲ ਜਿਵੇਂ ਕਿ ਬਿਜਲੀ ਬਿਲ 2020 ਅਤੇ ਪ੍ਰਦੂਸ਼ਣ ਸੰਬੰਧੀ ਬਿਲ ਸਰਕਾਰ ਆਪਣੇ ਪਾਸ ਰੱਖੀ ਬੈਠੀ ਹੈ । ਇਹ ਤਿੰਨੇ ਕਾਲੇ ਕਾਨੂੰਨ ਜਿੱਥੇ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨਗੇ ਮਿਹਨਤ ਕਰਨ ਵਾਲੇ ਲੋਕਾਂ ਦਾ ਸੱਤਿਆਨਾਸ ਕਰਨਗੇ । ਇਥੇ ਦੱਸਣਾ ਬਣਦਾ ਹੈ ਕਿ 1991 ਵੇਲੇ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਮੋਜੂਦਾ ਵਿੱਤ ਮੰਤਰੀ WTO ਦੀਆਂ ਨੀਤੀਆਂ ਤੇ ਹਸਤਾਖਰ ਕਰਕੇ ਆਏ ਸਨ । ਅਸਲ ਵਿਚ ਮੋਕੇ ਦੀ ਸਰਕਾਰ ਪਹਿਲੇ ਕਾਨੂੰਨਾਂ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀਆਂ ਹਨ । ਦੂਜਾ ਕਾਨੂੰਨਾਂ ਰਾਹੀਂ ਠੇਕਾ ਨੀਤੀ ਸ਼ੁਰੂ ਕਰ ਰਹੀਆਂ ਹਨ । ਤੀਜਾ ਕਾਨੂੰਨ ਜਰੂਰੀ ਵਸਤਾਂ ਨੂੰ ਸਟੋਰ ਕਰਨਾ ਦੱਸਦਾ ਹੈ ਕਿ ਕਾਰਪੋਰੇਟ ਘਰਾਣੇ ਅਨਾਜ, ਫਲਾਂ, ਸਬਜੀਆਂ ਆਦਿ ਨੂੰ ਆਪਣੇ ਕਬਜੇ ਹੇਠ ਜਮ੍ਹਾ ਕਰਨਗੀਆਂ । ਇਸ ਕਾਨੂੰਨ ਨਾਲ ਜਦੋਂ ਮਰਜੀ ਨਕਲੀ ਥੁੜ ਅਤੇ ਨਕਲੀ ਬਹੁਤਾਤ ਪੈਦਾ ਕਰਕੇ ਮਿਹਨਤੀ ਲੋਕਾਂ ਦਾ ਖੂਨ ਨਿਚੋੜੀਆ ਜਾ ਸਕਦਾ ਹੈ। ਬਿਜਲੀ ਐਕਟ 2020 ਵੀ ਇਹ ਸਾਫ ਕਰਦਾ ਹੈ ਕਿ ਮਿਹਨਤੀ ਲੋਕਾਂ ਨੂੰ ਮੋਤ ਦੇ ਘਾਟ ਉਤਾਰਨਾ ਹੈ । ਅਸਲ ਵਿਚ ਇਹ ਕਾਨੂੰਨ ਇਹ ਦੱਸ ਰਹੇ ਹਨ ਕਿ ਕਿਸਾਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ ।ਆਗੂਆਂ ਨੇ ਕਿਹਾ ਕਿ ਤਿੰਨੇ ਕਾਨੂੰਨ ਅਤੇ ਦੋਨੋਂ ਬਿਲ ਖਤਮ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਥੇਬੰਦੀ ਦੇ ਹੁਕਮਾਂ ਅਨੁਸਾਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਆਗੂਆਂ ਅਤੇ ਬੁਲਾਰਿਆਂ ਵੱਲੋਂ ਸ਼ਹੀਦ-ਏ – ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 21 ਤਾਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਸੁਨਾਮ ਵਿਖੇ ਹੋਣ ਵਾਲੀ ਨੌਜਵਾਨ ਕਾਨਫਰੰਸ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਹੋਣ ਲਈ ਕਿਹਾ ਗਿਆ ।
ਇਸ ਮੌਕੇ :- ਨਵਜੋਤ ਕੌਰ ਚੰਨੋ, ਸੁਖਦੇਵ ਸਿੰਘ ਘਰਾਚੋਂ, ਮੇਵਾ ਸਿੰਘ ਕਾਲਝਾੜ ਆਦਿ ਵੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!