ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤੇ 03 ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਸਦਰ ਨਕੋਦਰ ( ਜਸਕੀਰਤ ਰਾਜਾ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐਸ ਉਪ- ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤੇ (03 ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 18-01-2023 ਨੂੰ ASI ਅਮਰਜੀਤ ਸਿੰਘ ਥਾਣਾ ਸਦਰ ਨਕੋਦਰ ਸਮੇਤ ਪੁਲਿਸ ਪਾਰਟੀ ਗਸ਼ਤ ਥਾਂ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਗਾਂਧਰਾ ਮੌਜੂਦ ਸੀ ਕਿ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੰਨੀਆ ਕਲਾਂ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਤੇ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਥਾਣਾ ਧਰਮਕੋਟ ਜਿਲ੍ਹਾ ਮੋਗਾ ਲੁੱਟਾ ਖੋਹਾਂ ਕਰਨ ਦੇ ਆਦੀ ਹਨ, ਜੋ ਲੁੱਟ ਖੋਹ ਕੀਤੇ ਮੋਟਰਸਾਈਕਲ ਮਾਰਕਾ ਹੀਰੋ ਡੀਲਕਸ ਬਿਨਾ ਨੰਬਰੀ ਪਰ ਸਵਾਰ ਹੋ ਕੇ ਮੋਟਰਸਾਈਕਲ ਵੇਚਣ ਲਈ ਮਲਸੀਆਂ ਤੋਂ ਨਕੋਦਰ ਸਾਈਡ ਨੂੰ ਆ ਰਹੇ ਹਨ। ਜੇਕਰ ਇੱਥੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਦੋਵੇ ਖੋਹ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਜਿਸ ਤੇ ਬੱਸ ਅੱਡਾ ਗਾਂਧਰਾ ਵਿਖੇ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਦੌਰਾਨ ਉਹਨਾਂ ਪਾਸੋਂ ਤਿੰਨ ਖੋਹ ਕੀਤੇ ਮੋਟਰ ਸਾਈਕਲ ਮਾਰਕਾ ਹੀਰੋ HF-Deluxe ਰੰਗ ਲਾਲ-ਕਾਲਾ ਬਿਨਾ ਨੰਬਰੀ, ਮੋਟਰ ਸਾਈਕਲ ਹੀਰੋ HF Deluxe ਰੰਗ ਨੀਲਾ-ਕਾਲਾ ਬਿਨਾਂ ਨੰਬਰੀ, ਮੋਟਰ ਸਾਈਕਲ ਬਜਾਜ CT-10) ਬਿਨਾਂ ਨੰਬਰੀ ਬ੍ਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 18-01-2023 ਅ/ਧ 379-B IPC ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. ਮੋਟਰ ਸਾਈਕਲ ਮਾਰਕਾ ਹੀਰੋ HF-eluxe ਰੰਗ ਲਾਲ-ਕਾਲਾ ਬਿਨਾ ਨੰਬਰੀ

2. ਮੋਟਰ ਸਾਈਕਲ ਹੀਰੋ HF-Deluxe ਰੰਗ ਨੀਲਾ-ਕਾਲਾ ਬਿਨਾ ਨੰਬਰੀ

3. ਮੋਟਰ ਸਾਈਕਲ ਬਜਾਜ 1-100 ਬਿਨਾਂ ਨੰਬਰੀ

error: Content is protected !!