ਜਲੰਧਰ ਦਿਹਾਤੀ ਭੋਗਪੁਰ (ਵਿਵੇਕ/ਗੁਰਪ੍ਰੀਤ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਰਾ/ਨਸ਼ਾ ਤਸਕਰਾ/ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ ਤਫਤੀਸ਼ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਐਸ.ਆਈ ਰਸ਼ਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵਲੋਂ ਦੋ ਲੁੱਟਾ ਖੋਹਾ ਕਰਨ ਵਾਲੇ ਦੋ ਦੋਸ਼ੀਆ ਪਾਸੋਂ ਇੱਕ ਪਿਸਤੋਲ ਸਮੇਤ ਦੋ ਰੋਂਦ ਜਿੰਦਾ ਤੇ 200 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਰਾਏ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 17.1.23 ਨੂੰ ਏ.ਐਸ.ਆਈ ਪਰਮਜੀਤ ਸਿੰਘ ਇੰਚਾਰਜ ਚੌਂਕੀ ਪਚਰੰਗਾ ਵਲੋਂ ਦੌਰਾਨੇ ਨਾਕਾਬੰਦੀ ਭੁਲੱਥ ਸਾਈਡ ਤੋਂ ਆ ਰਹੇ ਦੋ ਮੋਟਰਸਾਈਕਲ ਪਰ ਨੌਜਵਾਨ ਜਿਨਾ ਦੇ ਨਾਮ ਪਰਮਜੀਤ ਉਰਫ ਪੰਮਾ ਪੁੱਤਰ ਰਾਮ ਲੁਭਾਇਆ ਵਾਸੀ ਮਕਾਨ ਨੰਬਰ 59 ਮੁਹਲਾ ਜਵਾਲਾ ਨਗਰ, ਮਕਸੂਦਾ, ਥਾਣਾ ਡਵੀਜਨ ਨੰਬਰ 1, ਅਤੇ ਮੰਗਤ ਰਾਮ ਉਰਫ ਬੰਟੀ ਪੁੱਤਰ ਸੁਰਿੰਦਰ ਸਿੰਘ ਵਾਸੀ ਮੂਹਲਾ ਮੀਖੋਵਾਲ, ਬੈਗੋਵਾਲ ਜਿਲਾ ਕਪੂਰਥਲਾ ਮਲੂਮ ਹੋਏ ਜਿਨਾ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ਤੇ ਪਰਮਜੀਤ ਸਿੰਘ ਪਾਸੋ ਇੱਕ ਪਿਸਟਲ 7.65 ਸਮੇਤ ਦੋ ਰੋਂਦ ਜਿੰਦਾ ਅਤੇ 100 ਗੋਲੀਆਂ ਨਸ਼ੀਲੀਆ ਅਤੇ ਮੰਗਤ ਰਾਮ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਵੀ 100 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ। ਜਿਸ ਤੇ ਮੁਕਦਮਾ ਨੰਬਰ 04 ਮਿਤੀ 17.01.23 ਅ/ਧ 25/54/59 ਅਸਲਾ ਐਕਟ 22/61/85 NDPS Act ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਤਾਂ ਉਕਤ ਦੋਨੋਂ ਵਿਅਕਤੀਆਂ ਖਿਲਾਫ ਥਾਣਾ ਡਵੀਜਨ ਨੰਬਰ 01, ਥਾਣਾ ਬਾਰਾਦਰੀ ਅਤੇ ਥਾਣਾ ਰਾਮਾਮੰਡੀ ਜਲੰਧਰ ਵਿਖੇ ਕਰੀਬ 09 ਮੁਕੱਦਮੇ ਲੁੱਟਾ ਖੋਹਾ ਅਤੇ ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਰਜਿਸਟਰ ਹੋਣ ਪਾਏ ਗਏ। ਜੋ ਮਜੀਦ ਪੁਛਗਿਛ ਤੇ ਦੋਸ਼ੀਆ ਨੇ ਮੰਨਿਆ ਕਿ ਉਹਨਾ ਦੁਆਰਾ ਮਾਹ ਜੂਨ 2022 ਦੌਰਾਨ ਕਾਲਾ ਬੱਕਰਾ ਪਾਸ ਇੱਕ ਸਕੂਟਰੀ ਸਵਾਰ ਪਾਸੋਂ ਪਿਸਤੌਲ ਦੀ ਨੋਕ ਤੇ ਇੱਕ ਫੈਨ ਨੋਕੀਆਂ ਤੇ ਕਰੀਬ 4,000/ ਰੁਪਏ ਖੋਹਿਆ ਸੀ। ਮਿਤੀ 10.09.22 ਨੂੰ ਪਿੰਡ ਸ਼ੀਤਲਪੁਰ ਪਾਸ ਇੱਕ ਸਕੂਟਰੀ ਸਵਾਰ ਪਾਸੋਂ ਪਿਸਤੌਲ ਦੀ ਨੋਕ ਤੇ ਪੈਸੇ ਅਤੇ ਗਹਿਣੇ ਲੁੱਟੇ ਸਨ। ਦੋਸ਼ੀਆ ਨੂੰ ਮਿਤੀ 18.01.23 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨਾ ਪਾਸੋ ਹੋਰ ਵੀ ਕਈ ਕੀਤੀਆਂ ਵਾਰਦਾਤਾ ਬਾਰੇ ਪੁਛਗਿਛ ਕੀਤੀ ਜਾਵੇਗੀ। ਦੋਸ਼ੀਆ ਪਾਸੋਂ ਪੁਛਗਿਛ ਜਾਰੀ ਹੈ। ਜਿਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਰਾਮਦਗੀ:- (01) ਪਿਸਟਲ 7.65
02: 02 ਰੋਂਦ ਜਿੰਦਾ
03: 200 ਨਸ਼ੀਲੀਆਂ ਗੋਲੀਆ
04 : ਮੋਟਰ ਸਾਈਕਲ ਪਲਸਰ