ਜਲੰਧਰ ਦਿਹਾਤੀ ਕਰਤਾਰਪੁਰ ( ਜਸਕੀਰਤ ਰਾਜਾ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਸੁਰਿੰਦਰਪਾਲ ਕੌਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਵੱਲੋਂ ਮਿਤੀ 16.01.2023 ਨੂੰ ਕਤਲ ਕੇਸ ਵਿੱਚ ਭਗੌੜਾ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਨਜਾਇਜ ਦੇਸੀ ਪਿਸਟਲ 7.65 ਸਮੇਤ ਮੈਗਜ਼ੀਨ ਸਮੇਤ ਇੱਕ ਜਿੰਦਾ ਰੌਂਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
2 ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 16.01.2023 ਨੂੰ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਤਲਾਸ਼ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਕਰਤਾਰਪੁਰ ਏਰੀਆ ਵਿੱਚ ਗਸ਼ਤ ਕਰ ਰਹੇ ਸੀ ਕਿ ਮੁਖਬਰ ਖਾਸ ਨੇ ASI ਇਕਬਾਲ ਸਿੰਘ ਪਾਸ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਉਰਫ ਰਾਣਾ ਪੁੱਤਰ ਰਾਜ ਜਰਨੈਲ ਸਿੰਘ ਵਾਸੀ ਮਨਸੂਰਪੁਰ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਪਾਸ ਇੱਕ ਨਜਾਇਜ ਪਿਸਟਲ ਹੈ ਜੋ ਸੁਖਵਿੰਦਰ ਸਿੰਘ ਉਰਫ ਰਾਣਾ ਇਸ ਪਿਸਟਲ ਨਾਲ ਮਾੜੇ ਕੰਮ ਕਰਦਾ ਹੈ ਜੋ ਇਸ ਵਕਤ ਰੇਲਵੇ ਸਟੇਸ਼ਨ ਕਰਤਾਰਪੁਰ ਵੱਲੋਂ ਪੈਦਲ ਆ ਰਿਹਾ ਹੈ।ਜੇਕਰ ਰੇਡ ਕੀਤਾ ਜਾਵੇ ਤਾਂ ਨਜਾਇਜ਼ ਅਸਲਾ ਸਮੇਤ ਕਾਬੂ ਆ ਸਕਦਾ ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 05 ਮਿਤੀ 16.01.2023 ਜੁਰਮ 25-54-59 ਅਸਲਾ ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਤਾਂ ਸੁਖਵਿੰਦਰ ਸਿੰਘ ਉਰਫ ਰਾਣਾ ਉਕਤ ਨੂੰ ਮੁਖਬਰ ਦੇ ਹੁਲੀਆ ਮੁਤਾਬਿਕ ਕਪੂਰਥਲਾ ਰੋਡ ਕਰਤਾਰਪੁਰ ਨੇੜੇ ਰੇਲਵੇ ਸਟੇਸ਼ਨ ਤੋਂ ਹਸਬ ਜਾਬਤਾ ਅਨੁਸਾਰ ਕਾਬੂ ਕਰਕੇ ਦੋਸ਼ੀ ਦੇ ਕਬਜਾ ਵਿੱਚੋਂ ਇੱਕ ਨਜਾਇਜ ਦੇਸੀ ਪਿਸਟਲ 7.65 MADE IN USA ਸਮੇਤ ਇੱਕ ਮੈਗਜ਼ੀਨ ਸਮੇਤ ਇੱਕ ਜਿੰਦਾ ਰੌਂਦ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ।ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ।ਦੋਸ਼ੀ ਪਹਿਲਾਂ ਹੀ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਮੁੱਕਦਮਾ ਨੰਬਰ 130/2016 ਜੁਰਮ 302 ਭ.ਦ ਵਿੱਚ ਪੀ.ਓ ਚੱਲ ਰਿਹਾ ਹੈ।