ਨਵਾਂਸ਼ਹਿਰ ( ਪਰਮਿੰਦਰ ) ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਤਨਾਮ ਸਿੰਘ ਜਲਵਾਹਾ ਵੱਲੋਂ ਬਾਘਾਪੁਰਾਣਾ ਵਿਖੇ 21ਮਾਰਚ ਨੂੰ ਕੀਤੇ ਜਾ ਰਹੇ ਕਿਸਾਨ ਮਹਾਂ ਸੰਮੇਲਨ ਨੂੰ ਮੁੱਖ ਰੱਖਦਿਆਂ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਲੋਕਾਂ ਵਿੱਚ ਵੀ ਇਸ ਮਹਾਂ ਪੰਚਾਇਤ ਨੂੰ ਲੈਕੇ ਕਾਫੀ ਉਤਸ਼ਾਹ ਹੈ। ਜਲਵਾਹਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਲਗਾਤਾਰ ਕਿਸਾਨਾਂ ਦਾ ਡੱਟਕੇ ਸਾਥ ਦਿੰਦੀ ਆਈ ਹੈ ਅਤੇ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਨ੍ਹਾਂ ਕਾਨੂੰਨਾਂ ਖਿਲਾਫ਼ ਸੜਕ ਤੋਂ ਲੈਕੇ ਸੰਸਦ ਤੱਕ ਕਿਸਾਨਾਂ ਭਰਾਵਾਂ ਦਾ ਸਾਥ ਦਿੰਦੀ ਰਹੇਗੀ। ਕਿਸਾਨ ਮਹਾਂ ਸੰਮੇਲਨ ਨੂੰ ਮੁੱਖ ਰੱਖਦਿਆਂ ਅੱਜ ਨਵਾਂਸ਼ਹਿਰ ਹਲਕੇ ਦੇ ਪਿੰਡ ਭਾਰਟਾ ਕਲਾਂ ਵਿਖੇ ਇਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਦਾ ਆਯੋਜਨ ਕਰਨੈਲ ਸਿੰਘ ਭਾਰਟਾ ਕਲਾਂ, ਦਵਿੰਦਰ ਸਿੰਘ ਭਾਰਟਾ ਕਲਾਂ ਅਤੇ ਬਲਿਹਾਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੀਟਿੰਗ ਵਿੱਚ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਉਹ 21ਮਾਰਚ ਨੂੰ ਬਾਘਾਪੁਰਾਣਾ ਵਿਖੇ ਆਪ ਮੁਹਾਰੇ ਆਪਣੀਆਂ ਗੱਡੀਆਂ ਰਾਹੀਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮਹਾਂ ਪੰਚਾਇਤ ਨੂੰ ਕਾਮਯਾਬ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ, ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਵਾਹਾ ਨੇ ਕਿਹਾ ਕਿ ਇਸ ਵਕਤ ਦੇਸ਼ ਦੀ ਵਾਂਗਡੋਰ ਬਹੁਤ ਗਲਤ ਲੋਕਾਂ ਦੇ ਹੱਥ ਵਿੱਚ ਆਈ ਹੋਈ ਹੈ, ਅਤੇ ਹੁਣ ਇਨ੍ਹਾਂ ਚੋਰਾਂ ਤੋਂ ਦੇਸ਼ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਹਰ ਹਾਲ ਵਿੱਚ ਸਰਗਰਮ ਹੋਣਾ ਹੀ ਪਵੇਗਾ, ਨਹੀਂ ਤਾਂ ਇਹ ਘਟੀਆ ਲੀਡਰ ਸਾਰਾ ਦੇਸ਼ ਅੰਬਾਨੀਆ ਅਡਾਨੀਆ ਨੂੰ ਵੇਚ ਦੇਣਗੇ ਅਤੇ ਫਿਰ ਸਾਡੇ ਕੋਲ ਸਿਵਾਏ ਪਛਤਾਵੇ ਤੋਂ ਹੋਰ ਕੁਝ ਨਹੀਂ ਰਹੇਗਾ। ਇਸ ਲਈ ਅਗਰ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਤਾਂ ਸਾਰੇ ਸਾਥੀ ਡੱਟਕੇ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਸਾਥ ਦਿਓ ਅਤੇ ਖੁਲ ਕੇ ਰਾਜਨੀਤੀ ਵਿੱਚ ਸਰਗਰਮ ਹੋਕੇ ਅੱਗੇ ਆਓ ਤਾਂ ਹੀ ਇਹ ਗੰਦਗੀ ਸਾਫ਼ ਕੀਤੀ ਜਾ ਸਕਦੀ ਹੈ, ਨਹੀਂ ਤਾਂ ਇਹ ਅਨਪੜ੍ਹ ਲੋਟੂ ਲੀਡਰ ਸਾਡੇ ਆਉਣ ਵਾਲੇ ਭਵਿੱਖ ਨੂੰ ਤਬਾਹ ਕਰ ਦੇਣਗੇ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਨਵਾਂਸ਼ਹਿਰ ਹਲਕੇ ਤੋਂ ਕਰੀਬ ਇੱਕ ਹਜ਼ਾਰ ਤੋਂ ਵੱਧ ਮੈਂਬਰਾਂ ਨੂੰ ਕਿਸਾਨ ਮਹਾਂ ਸੰਮੇਲਨ ਵਿਚ ਸ਼ਾਮਿਲ ਕਰਾਇਆ ਜਾਵੇਗਾ ਅਤੇ ਇਹ ਮਹਾਂ ਸੰਮੇਲਨ ਇਤਿਹਾਸਕ ਹੋਵੇਗਾ। ਇਸ ਮੌਕੇ ਕੁਲਵੰਤ ਸਿੰਘ ਰਕਾਸਣ, ਕੁਲਵਿੰਦਰ ਸਿੰਘ ਗਿਰਨ,ਭੁਪਿੰਦਰ ਸਿੰਘ ਉੜਾਪੜ, ਗੁਰਦੇਵ ਸਿੰਘ ਮੀਰਪੁਰ,ਟੀਟੂ ਆਹੂਜਾ,ਜੋਗੇਸ਼ ਕੁਮਾਰ ਰਾਹੋਂ, ਮਨਜੀਤ ਸਿੰਘ, ਗੁਲਭੂਸ਼ਣ ਚੋਪੜਾ, ਬਲਿਹਾਰ ਸਿੰਘ, ਦਵਿੰਦਰ ਸਿੰਘ, ਕਰਨੈਲ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ,ਰਾਮ ਲੁਭਾਇਆ, ਪੰਮਾ ਭਾਰਟਾ, ਗਿਆਨ ਸਿੰਘ, ਬਲਵੀਰ ਸਿੰਘ, ਗਗਨਦੀਪ,ਰਾਜਨ ਕੁਮਾਰ, ਜਸਵਿੰਦਰ ਸਿੰਘ, ਵਿਸ਼ਾਲ, ਅਕਾਸ਼ਦੀਪ, ਨਰਿੰਦਰ ਸਿੰਘ ਆਦਿ ਸਾਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।