ਜਲੰਧਰ ਦਿਹਾਤੀ ਸ਼ਾਹਕੋਟ/ਲੋਹੀਆ ( ਜਸਕੀਰਤ ਰਾਜਾ ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾੜੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਈਆ PPS ਪੁਲਿਸ ਕਪਤਾਨ (ਤਫਤੀਸ਼) ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਦੋ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਦਾਤਰ ਲੋਹਾ, ਇੱਕ ਏਅਰ ਪਿਸਟਲ, ਇੱਕ ਮੋਬਾਇਲ ਵੀਵੋ, ਇੱਕ ਬਟੂਆ ਜਿਸ ਵਿੱਚ 200 ਰੁਪਏ ਨਗਦੀ,ਮੋਟਰ ਸਾਈਕਲ ਪਲਟੀਨਾ ਬਿਨਾ ਨੰਬਰੀ ਬਰਾਮਦ ਪਾਸੋਂ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 17.12.2022 ਨੂੰ ਐਸ.ਆਈ ਇਕਬਾਲ ਸਿੰਘ ਨੰਬਰ 66/ਜਲੰ: ਥਾਣਾ ਲੋਹੀਆ ਸਮੇਤ ਕਰਮਚਾਰੀਆ ਗਸ਼ਤ ਦੇ ਸਬੰਧ ਵਿੱਚ ਪਿੰਡ ਕਾਕੜ ਕਲਾ ਮੌਜੂਦ ਸੀ ਕਿ ਮੁੱਖ ਮੁਣਸ਼ੀ ਥਾਣਾ ਪਾਸੋ ਇਤਲਾਹ ਮਿਲਣ ਮੁੱਖ ਅਫਸਰ ਥਾਣਾ ਵਲੋ ਐਸ.ਆਈ ਇਕਬਾਲ ਸਿੰਘ ਨੂੰ ਕਿਹਾ ਗਿਆ ਕਿ ਸਮੇਤ ਪੁਲਿਸ ਪਾਰਟੀ ਗੱਟਾ ਮੰਡੀ ਕਾਬੂ ਪੁੱਜੋ ਮੈਂ ਵੀ ਮੋਕਾ ਪਰ ਆ ਰਿਹਾ ਜਿਥੇ ਇੱਕ ਪਾਸੇ ਤੋ ਐਸ.ਆਈ ਇਕਬਾਲ ਸਿੰਘ ਨੇ ਇੱਕ ਪਾਸੇ ਤੋਂ ਮੈਂ ਘੇਰਾ ਪਾਇਆ ਤਾ ਅੱਗੋਂ ਤੋਂ ਪਬਲਿਕ ਵਲੋਂ ਦੋ ਨੌਜਵਾਨਾ ਨੂੰ ਕਾਬੂ ਕਰ ਲਿਆ ਕਾਬੂ ਕੀਤੇ ਨੌਜਵਾਨਾ ਦਾ ਨਾਮ ਪਤਾ ਪੁੱਛਿਆ ਜਿਹਨਾ ਨੇ ਵਾਰੋ ਵਾਰੀ ਆਪਣਾ ਨਾਮ ਕਰਨਦੀਪ ਸਿੰਘ ਉਰਫ ਨੋਨਾ ਪੁੱਤਰ ਪਰਮਜੀਤ ਸਿੰਘ, ਕਰਨਦੀਪ ਸਿੰਘ ਉਰਫ ਕਰਨ ਪੁੱਤਰ ਨਛੱਤਰ ਸਿੰਘ ਵਾਸੀਆਨ ਜਲਾਲਪੁਰ ਕਲਾ ਥਾਣਾ ਲੋਹੀਆ ਦੱਸਿਆ ਜਿਹਨਾ ਦੀ ਤਲਾਸ਼ੀ ਕਰਨ ਤੇ ਕਰਨਦੀਪ ਸਿੰਘ ਉਰਫ ਨੋਨਾ ਪਾਸੋਂ ਇੱਕ ਦਾਤਰ ਲੋਹਾ ਅਤੇ ਦੂਸਰੇ ਦੋਸ਼ੀ ਕਰਨਦੀਪ ਸਿੰਘ ਉਰਫ ਕਰਨ ਪਾਸੋਂ ਖੱਬੀ ਡੱਬ ਵਿਚੋ ਏਅਰ ਪਿਸਟਲ,ਜੇਬ ਵਿਚੋਂ ਇੱਕ ਪਰਸ ਜਿਸ ਵਿੱਚ 200/ਰੂਪਏ ਨਗਦੀ, ਇੱਕ ਫੋਨ ਵੀਵੋ ਜੋ ਮੁਕੱਦਮਾ ਮੁਦੱਈ ਸੰਦੀਪ ਸਿੰਘ ਪਾਸੋ ਖੋਹ ਕੀਤੀ ਬਰਾਮਦ ਕੀਤੇ ਜਿਸ ਤੇ ਐਸ.ਆਈ ਇਕਬਾਲ ਸਿੰਘ ਨੇ ਮੁਕੱਦਮਾ ਨੰਬਰ 156 ਮਿਤੀ 17.12.2022 ਜੁਰਮ 379-ਬੀ-341-427- 34- IPC Act ਥਾਣਾ ਲੋਹੀਆ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਸੀ।ਦੋਸ਼ੀਆਨ ਨੂੰ ਅੱਜ ਪੈਸ਼ ਅਦਾਲਤ ਕਰਕੇ 03 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।ਜੋ ਇਹਨਾ ਪਾਸੋ ਬਰੀਕੀ ਨਾਲ ਪੁਛਗਿੱਛ ਕਰਕੇ ਹੋਰ ਵਾਰਦਾਤਾ ਬਾਰੇ ਪਤਾ ਕੀਤਾ ਜਾ ਰਿਹਾ ਹੈ।