ਕਿਸਾਨ ਅੰਦੋਲਨ ‘ਤੇ ਘੇਰਨ ਵਾਲਿਆਂ ਨੂੰ ਧਰਮਿੰਦਰ ਦਾ ਜਵਾਬ

ਦਿੱਗਜ਼ ਬੌਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਕਾਫੀ ਐਕਟਿਵ ਹਨ। ਕੋਰੋਨਾ ਦੇ ਲੌਕਡਾਉਨ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵੀਡੀਓ ਜ਼ਰੀਏ ਬਹੁਤ ਸਾਰੇ ਮੈਸੇਜ ਦਿੱਤੇ ਸਨ। ਜਿੱਥੇ ਧਰਮਿੰਦਰ ਨੂੰ ਇੱਕ ਪਾਸੇ ਬਹੁਤ ਪਿਆਰ ਤੇ ਸਾਥ ਮਿਲਿਆ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਕਈ ਗੰਭੀਰ ਮਾਮਲਿਆਂ ਵਿੱਚ ਬੁਰੀ ਤਰ੍ਹਾਂ ਟ੍ਰੋਲ ਵੀ ਕੀਤਾ ਗਿਆ।

Dharmendra

ਮੁੰਬਈ: ਦਿੱਗਜ਼ ਬੌਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਕਾਫੀ ਐਕਟਿਵ ਹਨ। ਕੋਰੋਨਾ ਦੇ ਲੌਕਡਾਉਨ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵੀਡੀਓ ਜ਼ਰੀਏ ਬਹੁਤ ਸਾਰੇ ਮੈਸੇਜ ਦਿੱਤੇ ਸਨ। ਜਿੱਥੇ ਧਰਮਿੰਦਰ ਨੂੰ ਇੱਕ ਪਾਸੇ ਬਹੁਤ ਪਿਆਰ ਤੇ ਸਾਥ ਮਿਲਿਆ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਕਈ ਗੰਭੀਰ ਮਾਮਲਿਆਂ ਵਿੱਚ ਬੁਰੀ ਤਰ੍ਹਾਂ ਟ੍ਰੋਲ ਵੀ ਕੀਤਾ ਗਿਆ।

ਧਰਮਿੰਦਰ ਨੂੰ ਕਈ ਵਾਰ ਯੂਜ਼ਰਸ ਨੇ ਕਿਸਾਨ ਅੰਦੋਲਨ ਲਈ ਘੇਰਿਆ ਹੈ। ਲੋਕਾਂ ਨੇ ਕਿਹਾ ਕਿ ਇੰਨੇ ਵੱਡੇ ਐਕਟਰ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਨਹੀਂ ਉਠਾਉਂਦੇ। ਇਸੇ ਮੁੱਦੇ ‘ਤੇ ਧਰਮਿੰਦਰ ਨੇ ਰੀਐਕਸ਼ਨ ਵੀਡੀਓ ਸ਼ੇਅਰ ਕੀਤਾ ਹੈ।

ਧਰਮਿੰਦਰ ਅਕਸਰ ਬਹੁਤ ਸਾਰੇ ਲੋਕਾਂ ਦੀਆਂ ਨਫਰਤੀ ਟਿੱਪਣੀਆਂ ਦਾ ਪਿਆਰ ਨਾਲ ਜਵਾਬ ਦਿੰਦੇ ਦੇਖੇ ਗਏ। ਇਸ ਵਾਰ ਵੀ, ਉਨ੍ਹਾਂ ਨੇ ਐਸਾ ਹੀ ਕੀਤਾ ਹੈ। ਸ਼ੇਅਰ ਕੀਤੀ ਵੀਡੀਓ ਵਿੱਚ ਧਰਮਿੰਦਰ ਨੇ ਕਿਹਾ ਹੈ ਕਿ ਸਭ ਖੁਸ਼ ਰਹਿਣ ਜੋ ਮੇਰੇ ਨਾਲ ਨਾਖੁਸ਼ ਹਨ। ਉਹ ਵੀ ਖੁਸ਼ ਹੋਣੇ ਚਾਹੀਦੇ ਹਨ ਜੋ ਮੇਰੀਆਂ ਕਮੀਆਂ ਦੇਖਦੇ ਨੇ। ਹੁਣ ਤਾਂ ਮੈਨੂੰ ਆਪ ਸਭ ਲੋਕਾਂ ਦੇ ਨਾਮ ਵੀ ਪਤਾ ਲੱਗ ਚੁੱਕੇ ਨੇ, ਮੈਂ ਜੁੜ ਚੁੱਕਿਆ ਹਾਂ ਆਪ ਸਭ ਨਾਲ।

Leave a Reply

Your email address will not be published. Required fields are marked *

error: Content is protected !!