ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਗੋਆ ’ਚ ਟੀਵੀ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਬੁਮਰਾਹ ਤੇ ਸੰਜਨਾ ਇੱਕ ਨਿਜੀ ਸਮਾਰੋਹ ਦੌਰਾਨ ਆਪਣੇ ਰਿਸ਼ਤੇਦਾਰਾਂ ਤੇ ਨੇੜਲੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੀ ਰਸਮ ਸੰਪੰਨ ਕਰਨਗੇ।
ਗੋਆ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਗੋਆ ’ਚ ਟੀਵੀ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਬੁਮਰਾਹ ਤੇ ਸੰਜਨਾ ਇੱਕ ਨਿਜੀ ਸਮਾਰੋਹ ਦੌਰਾਨ ਆਪਣੇ ਰਿਸ਼ਤੇਦਾਰਾਂ ਤੇ ਨੇੜਲੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੀ ਰਸਮ ਸੰਪੰਨ ਕਰਨਗੇ।
ਸੂਤਰਾਂ ਅਨੁਸਾਰ ਕੱਲ੍ਹ ਐਤਵਾਰ ਨੂੰ ਵੀ ਜੁੜਿਆ ਇੱਕ ਸਮਾਰੋਹ ਸੀ। ਇਹ ਵੀ ਪਤਾ ਲੱਗਾ ਹੈ ਕਿ ਬੁਮਰਾਹ ਤੇ ਸੰਜਨਾ ਦੇ ਵਿਆਹ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਦੀ ਮਨਾਹੀ ਹੈ।
‘ਦ ਟਾਈਮਜ਼ ਆੰਫ਼ ਇੰਡੀਆ’ ਅਨੁਸਾਰ ਬੁਮਰਾਹ ਤੇ ਸੰਜਨਾ ਦੇ ਵਿਆਹ ਸਮਾਰੋਹ ’ਚ ਕੋਰੋਨਾ ਮਹਾਮਾਰੀ ਦੀਆਂ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਸਿਰਫ਼ ਬਹੁਤ ਨੇੜਲੇ 20 ਜਣੇ ਹੀ ਇਸ ਵਿਆਹ ਸਮਾਰੋਹ ’ਚ ਭਾਗ ਲੈਣਗੇ।
ਦੱਸ ਦੇਈਏ ਕਿ ਬੁਮਰਾਹ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਚਾਰ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਦੌਰਾਨ ਹੀ ਆਪਣਾ ਨਾਂਅ ਵਾਪਸ ਲੈ ਲਿਆ ਸੀ। ਜਸਪ੍ਰੀਤ ਬੁਮਰਾਹ ਨੇ ਬੀਸੀਸੀਆਈ ਤੋਂ ਵਿਅਕਤੀਗਤ ਕਾਰਣ ਕਰਕੇ ਛੁੱਟੀ ਮੰਗੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਉਸ ਦੇ ਕੁਝ ਦਿਨਾਂ ਬਾਅਦ ਪਤਾ ਲੱਗਾ ਸੀ ਕਿ ਜਸਪ੍ਰੀਤ ਬੁਮਰਾਹ ਦਾ ਵਿਆਹ ਹੋਣ ਵਾਲਾ ਹੈ।