ਮਾਮਲਾ ਆਦਮਪੁਰ ‘ ਚ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦਾ

ਜਲੰਧਰ (ਭਗਵਾਨ ਦਾਸ/ਬਲਜਿੰਦਰ ਕੂਮਾਰ ) ਆਦਮਪੁਰ ‘ ਚ ਆਬਕਾਰੀ ਵਿਭਾਗ ‘ ਤੇ ਜਲੰਧਰ ਦਿਹਾਤ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਫੜੀ ਗਈ ਨਾਜਾਇਜ਼ ਸ਼ਰਾਬ ਦੀ ਫੈਕਟਰੀ ‘ ਚ ਨਾਮਜ਼ਦ ਆਤਮ ਸਮਰਪਣ ਕਰਨ ਵਾਲੇ ਰਾਜਨ ਅੰਗੂਰਾਲ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਸ਼ਨਿਚਰਵਾਰ ਡਿਊਟੀ ਜੱਜ ਦੀ ਅਦਾਲਤ ‘ ਚ ਪੇਸ਼ ਕੀਤਾ ਗਿਆ । ਜਿਥੋਂ ਪੁਲੀਸ ਦੀ ਮੰਗ ‘ ਤੇ ਰਾਜਨ ਅੰਗੁਰਾਲ ਦਾ ਪੁਲਿਸ ਰਿਮਾਂਡ 2 ਦਿਨ ਲਈ ਹੋਰ ਵਾਧਾ ਦਿੱਤਾ ਗਿਆ । ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਥਾਣਾ ਆਦਮਪੁਰ ਦੀ ਪੁਲਿਸ ਰਿਮਾਂਡ ‘ ਤੇ ਚੱਲ ਰਹੇ ਰਾਜਨ ਅੰਗੁਰਾਲ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਡਿਊਟੀ ਜੱਜ ਭੁਪਿੰਦਰ ਮਿੱਤਲ ਦੀ ਅਦਾਲਤ ‘ ਚ ਪੇਸ਼ ਕੀਤਾ ਗਿਆ । ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਹਾਲੇ ਇਸ ਮਾਮਲੇ ‘ ਚ ਪੁਲਿਸ ਕੋਲੋਂ ਬਹੁਤ ਸਾਰੀ ਜਾਣਕਾਰੀ ਹਾਸਲ ਕਰਨੀ ਹੈ । ਪੁਲਿਸ ਨੇ ਹਾਲੇ ਸ਼ਰਾਬ ਦੀ ਫੈਕਟਰੀ ਲਗਾਉਣ ਵਾਲੇ ਮਾਲਕ ਦੇ ਫ਼ਰਾਰ ਮੁਜਰਿਮ ਬਾਰੇ ਵੀ ਮੁਜਰਮ ਕੋਲੋਂ ਪੁੱਛਗਿੱਛ ਕਰਨੀ ਹੈ , ਜਿਸ ਲਈ ਉਸ ਦਾ ਪੁਲਿਸ ਰਿਮਾਂਡ ਬਹੁਤ ਜ਼ਰੂਰੀ ਹੈ । ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡਿਊਟੀ ਜੱਜ ਭੁਪਿੰਦਰ ਮਿੱਤਲ ਨੇ ਰਾਜਨ ਨੂੰ 2 ਦਿਨ ਲਈ ਹੋਰ ਪੁਲਿਸ ਰਿਮਾਂਡ ‘ ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ । ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਆਦਮਪੁਰ ਇਲਾਕੇ ‘ ਚ ਇਕ ਨਾਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ । ਇਸ ਮਾਮਲੇ ‘ ਚ ਮੌਕੇ ‘ ਤੇ ਆਬਕਾਰੀ ਵਿਭਾਗ ‘ ਤੇ ਪੁਲਿਸ ਮੁਲਾਜ਼ਮਾਂ ਨਾਲ ਅਗਰਵਾਲ ਭਰਾਵਾਂ ਵੱਲੋਂ ਵੀ ਧੱਕਾ ਮੁੱਕੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੰਗਰਾਲ ਵੱਲੋਂ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼ਰਾਬ ਦੀ ਫੈਕਟਰੀ ਨਹੀਂ ਲਾ ਰਹੇ ਸਨ ਬਲਕਿ ਸੇਨੇਟਾਈਜ਼ਰ ਬਣਾਉਣ ਜਾ ਰਹੇ ਸਨ । ਐੱਸਸੀਂ ਕਮਿਸ਼ਨ ਵੱਲੋਂ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਦੀ ਜਾਂਚ ਵੀ ਕਰਵਾਈ ਗਈ ਸੀ । ਇਸ ਤੋਂ ਬਾਅਦ ਪੁਲਿਸ ਨੇ ਅਗਰਵਾਲ ਭਰਾਵਾਂ ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ‘ ਤੇ ਅਗਰਵਾਲ ਭਰਾਵਾਂ ਵੱਲੋਂ ਪੇਸ਼ਗੀ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ । ਅਦਾਲਤ ਵੱਲੋਂ ਇਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਪੁਲਿਸ ਦੇ ਵਧਦੇ ਹੋਏ ਦਬਾਅ ਤੋਂ ਬਾਅਦ ਰਾਜਨ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਸੀ ।

2 thoughts on “ਮਾਮਲਾ ਆਦਮਪੁਰ ‘ ਚ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦਾ

Leave a Reply

Your email address will not be published. Required fields are marked *