ਢੱਡਾ ਸਨੌਰਾ ਵਿਖੇ ਸਵੈਇੱਛਾ ਖੁੂਨਦਾਨ ਕੈਪ ਆਯੋਜਿਤ


ਭੋਗਪੁਰ 4 ਜੂਨ (ਪਰਮਜੀਤ ਪੰਮਾ,ਜਸਕੀਰਤ ਰਾਜਾ ) ਅੱਜ ਨੌਜਵਾਨ ਸਭਾ ਅਤੇ ਗ੍ਰਾਮ ਪੰਚਾਇਤ ਪਿੰਡ ਢੱਡਾ ਸਨੌਰਾ ਵਲੋ ਗੁਰਾਇਆ ਬਲੱਡ ਸੇਵਾ ਦੇ ਵਿਸ਼ੇਸ਼ ਸਹਿਯੋਗ ਨਾਲ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕਮਲ ਹਸਪਤਾਲ ਜਲੰਧਰ ਦੀ ਟੀਮ ਵੱਲੋਂ ਬਲੱਡ ਇੱਕਤਰ ਕੀਤਾ ਗਿਆ। ਇੱਕ ਮੌਕੇ ਬੋਲਦਿਆ ਸਰਪੰਚ ਇੰਦਰਜੀਤ ਸਿੰਘ, ਬਲਜੀਤ ਸਿੰਘ ਲੰਬੜਦਾਰ,ਹਜਾਰਾ ਰਾਮ ਲੰਬੜਦਾਰ ਅਤੇ ਸਰਪੰਚ ਹਰਜੀਤ ਸਿੰਘ ਅਤੇ ਸਮਾਜ ਸੇਵੀ ਬਲਵੰਤ ਸਿੰਘ ਕਾਹਲੋੰ ਜੱਲੋਵਾਲ ਕਲੋਨੀ ਨੇ ਵੀ ਸਾਝੇ ਤੌਰ ਆੲੇ ਹੋੲੇ ਪੱਤਰਕਾਰਾ ਨਾਲ ਗੱਲ ਕਰਦਿਆ ਕਿਹਾ ਕਿ ਇਹ ਗੁਰਾਇਆ ਬਲੱਡ ਸੇਵਾ ਦੇ ਜਾਗਰੂਕਤਾ ਦਾ ਅਸਰ ਹੈ ਬਹੁਤ ਸਾਰੇ ਪਿੰਡ ਵਾਸੀ ਅਤੇ ਨਜ਼ਦੀਕ ਪਿੰਡਾ ਦੇ ਵੀਰ ਅਤੇ ਭੈਣਾਂ ਨੇ ਖੂਨਦਾਨ ਕਰ ਕੀਤਾ ।
ਇਸ ਮੌਕੇ ਜਿੱਥੇ ਹੈਪੀ ਮਾਹੀ ਪ੍ਰਧਾਨ ਗੁਰਾਇਆ ਬਲੱਡ ਸੇਵਾ ਨੇ ਖੂਨਦਾਨੀ ਸਾਥੀਆਂ ਦਾ ਧੰਨਵਾਦ ਕੀਤਾ ਉਥੇ ਕਿਹਾ ਕਿ ਨੌਜਵਾਨ ਸਾਥੀਆਂ ਨੂੰ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋਂ ਹਸਪਤਾਲਾਂ ਵਿਚ ਜੇਰੇ ਇਲਾਜ ਮਰੀਜਾ ਨੂੰ ਖੂਨ ਦੀ ਪੂਰਤੀ ਹੋ ਸਕੇ । ਥੈਲੇਸੈਮਿਆ ਬੱਚਿਆਂ ਲਈ ਖੂਨ ਇੱਕ ਵਰਦਾਨ ਅਤੇ ਜੀਵਨ ਹੈ।ਸਾਨੂੰ ਸਭ ਨੂੰ ਹਰ ਤਿੰਨ ਮਹੀਨੇ ਬਾਅਦ ਨਿਜਮਿਤ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪੀਰ ਬਾਬਾ ਹਾਜੀ ਸ਼ਾਹ ਪ੍ਰਬੰਧਿਕ ਕਮੇਟੀ ਦੇ ਸੇਵਾਦਾਰ ਮਨਪ੍ਰੀਤ ਕੁਮਾਰ ਮੰਗਾ , ਜਗਰੂਪ ਸਿੰਘ,ਗੁਰਪ੍ਰੀਤ ਸੋਭੀ,ਮਨਵੀਰ ਸੈਣੀ, ਵਿਜੈ ਸਰੋਆ,ਰਾਜਿੰਦਰ ਕੰਗ,ਸੰਦੀਪ ਕੁਮਾਰ ,ਬੋਧ ਰਾਜ ਬੰਟੀ,ਰੋਹਿਤ ,ਗਗਨਪ੍ਰੀਤ , ਜੱਸਾ ਕਾਲਾ ਬਕਰਾ ਆਦਿ ਮੌਜੂਦ ਸਨ।

5 thoughts on “ਢੱਡਾ ਸਨੌਰਾ ਵਿਖੇ ਸਵੈਇੱਛਾ ਖੁੂਨਦਾਨ ਕੈਪ ਆਯੋਜਿਤ

Leave a Reply

Your email address will not be published. Required fields are marked *