ਨਵਾਂਸ਼ਹਿਰ 30 ਜੂਨ (ਪਰਮਿੰਦਰ ਨਵਾਂਸ਼ਹਿਰ )ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੱਲ੍ਹ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਲੋਕਾਂ ਨੂੰ ਪਹਿਲੀ ਗਰੰਟੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਬਿੱਲਕੁਲ ਮੁਫ਼ਤ ਦਿੱਤੀ ਜਾਵੇਗੀ। ਪੰਜਾਬ ਦੇ ਜਿੰਨੇ ਵੀ ਘਰਾਂ ਦੇ ਵਾਧੂ ਬਿੱਲਾਂ ਕਾਰਨ ਬਿਜਲੀ ਦੇ ਮੀਟਰ ਕੱਟੇ ਹੋਏ ਹਨ ਅਤੇ ਉਹ ਪਰਿਵਾਰ ਬਿੱਲ ਨਹੀਂ ਦੇ ਸਕਦੇ ਉਨ੍ਹਾਂ ਸਾਰੇ ਪੁਰਾਣੇ ਬਕਾਏ ਨੂੰ ਮੁਆਫ਼ ਕਰਕੇ ਸਭਦੇ ਨਵੇਂ ਮੀਟਰ ਲਗਾਏ ਜਾਣਗੇ। ਤੀਸਰੀ ਵੱਡੀ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਹਰ ਘਰ ਨੂੰ ਅਤੇ ਹਰ ਮੋਟਰ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਸਤਨਾਮ ਸਿੰਘ ਜਲਵਾਹਾ ਵੱਲੋਂ ਇਥੇ ਇਹ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਜੋ ਅਕਾਲੀ ਕਾਂਗਰਸੀ ਲੀਡਰ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਜ ਤੱਕ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਕਰਕੇ ਹੀ ਲੋਕਾਂ ਦਾ ਖ਼ੂਨ ਚੂਸਿਆ ਜਾ ਰਿਹਾ ਸੀ, ਹੁਣ ਆਪ ਦੀ ਸਰਕਾਰ ਬਣਨ ਉਤੇ ਬਿਜ਼ਲੀ ਦਾ ਬਿੱਲ ਮਹੀਨੇ ਦੀ ਮਹੀਨੇ ਆਵੇਗਾ ਅਤੇ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਆਫ਼ ਹੋਵੇਗੀ। ਅਗਰ ਕਿਸੇ ਪਰਿਵਾਰ ਨੂੰ 320 ਯੂਨਿਟ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਉਸ ਪਰਿਵਾਰ ਨੂੰ ਸਿਰਫ਼ ਉਪਰ ਵਾਧੂ ਆਈਆ 20 ਯੂਨਿਟ ਦੇ ਪੈਸੇ ਹੀ ਦੇਣੇ ਪੈਣਗੇ ਜੋ 300 ਯੂਨਿਟ ਫਰੀ ਹੈ ਉਸਦੇ ਪੈਸੇ ਨਹੀਂ ਦੇਣੇ ਪੈਣਗੇ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਬਿਜਲੀ ਦੀ 300 ਯੂਨਿਟ ਪ੍ਰਤੀ ਮਹੀਨਾ ਹਰ ਘਰ ਨੂੰ ਮੁਆਫ਼ ਹੋਵੇਗੀ,ਚਾਹੇ ਉਹ ਪਰਿਵਾਰ ਕਿਸੇ ਵੀ ਜਾਤ ਜਾਂ ਕੈਟਾਗਿਰੀ ਨਾਲ ਸੰਬੰਧ ਰੱਖਦਾ ਹੋਵੇ, ਹਰੇਕ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਅਕਾਲੀ ਕਾਂਗਰਸੀ ਲੀਡਰ ਅੱਜ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਬਿਨਾਂ ਵਜ੍ਹਾ ਚੀਕਾਂ ਮਾਰ ਰਹੇ ਹਨ,ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਬਦੌਲਤ ਹੀ ਪੰਜਾਬ ਦੇ ਲੋਕਾਂ ਦੀ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਅੰਨੇਵਾਹ ਲੁੱਟ ਹੁੰਦੀ ਆ ਰਹੀ ਹੈ ਅਤੇ ਹੁਣ ਪੰਜਾਬ ਵਿਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਸਾਰੇ ਮਹਿੰਗੇ ਬਿਜ਼ਲੀ ਸਮਝੌਤੇ ਰੱਦ ਕਰਕੇ ਬਿਜਲੀ ਕੰਪਨੀਆਂ ਦੁਆਰਾ ਕੀਤੀ ਜਾ ਰਹੀ ਅੰਨੀਂ ਲੁੱਟ ਨੂੰ ਤੁਰੰਤ ਬੰਦ ਕਰਕੇ ਲੋਕਾਂ ਨੂੰ ਇਸਦਾ ਸਿੱਧਾ ਲਾਭ ਪਹੁੰਚਾਇਆ ਜਾਵੇਗਾ । ਅੱਜ ਤੱਕ ਜੋ ਪੈਸਾ ਇਨ੍ਹਾਂ ਬਿਜਲੀ ਕੰਪਨੀ ਨਾਲ ਮਿਲੀਭੁਗਤ ਕਰਕੇ ਅਕਾਲੀ ਕਾਂਗਰਸੀ ਲੀਡਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ ਹੁਣ ਆਪ ਦੀ ਸਰਕਾਰ ਬਣਨ ਤੋਂ ਬਾਅਦ ਉਸ ਪੈਸੇ ਦਾ ਸਿੱਧਾ ਲਾਭ ਲੋਕਾਂ ਨੂੰ ਦਿੱਤਾ ਜਾਵੇਗਾ। ਅੱਜ ਤੱਕ ਇਹ ਅਕਾਲੀ ਕਾਂਗਰਸੀ ਲੀਡਰ ਸਿਰਫ਼ ਕਾਗਜ਼ਾਂ ਵਿਚ ਹੀ 24ਘੰਟੇ ਬਿਜਲੀ ਦੇਣ ਦਾ ਵਾਅਦਾ ਕਰਦੇਂ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਹਕ਼ੀਕ਼ਤ ਵਿੱਚ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਜੇਕਰ ਬਿਜਲੀ ਦਾ ਕੱਟ ਲੱਗੇਗਾ ਤਾਂ ਉਸਦਾ ਜੁਰਮਾਨਾ ਬਿਜਲੀ ਕੰਪਨੀ ਨੂੰ ਦੇਣਾ ਪਵੇਗਾ ਅਤੇ ਉਹ ਜੁਰਮਾਨੇ ਦੀ ਰਕਮ ਖਪਤਕਾਰ ਨੂੰ ਵਾਪਸ ਦਿੱਤੀ ਜਾਵੇਗੀ । ਭਾਰਤ ਵਿਚ ਅਰਵਿੰਦ ਕੇਜਰੀਵਾਲ ਹੀ ਇਕੋ ਇਕ ਅਜਿਹੇ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ 100% ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਤੇ ਪੂਰਨ ਭਰੋਸਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ। ਕਿਸਾਨੀ ਸੰਘਰਸ਼ ਦੀ ਵੀ ਕੇਜਰੀਵਾਲ ਨੇ ਡੱਟਕੇ ਹਮਾਇਤ ਕੀਤੀ ਹੈ ਅਤੇ ਹੁਣ ਵੀ ਕੇਜਰੀਵਾਲ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੀ ਬਦੌਲਤ ਹੀ ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ ਵਿੱਚ ਤਬਦੀਲ ਨਹੀਂ ਕਰਨ ਦਿੱਤਾ ਗਿਆ ਸੀ। ਅਗਰ ਦਿੱਲੀ ਵਿੱਚ ਵੀ ਹਰਿਆਣਾ ਦੀ ਖੱਟੜ ਸਰਕਾਰ ਵਾਂਗ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਬੀਜੇਪੀ ਨੇ ਕਿਸਾਨੀ ਸੰਘਰਸ਼ ਨੂੰ ਬਹੁਤ ਨੁਕਸਾਨ ਪਹੁੰਚਾਉਣਾ ਸੀ ਅਤੇ ਐਨਾ ਲੰਮਾ ਸਮਾਂ ਚੱਲਣ ਨਹੀਂ ਦੇਣਾ ਸੀ। ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਪਹਿਲੀ ਗਰੰਟੀ ਨਾਲ ਇਹ ਆਸ ਬੱਝੀ ਹੈ ਕਿ ਹੁਣ ਮਹਿੰਗੀ ਬਿਜਲੀ ਦੀ ਮਾਰ ਜ਼ਿਆਦਾ ਸਮਾਂ ਨਹੀਂ ਝੱਲਣੀ ਪਵੇਗੀ ਅਤੇ 2022 ਵਿੱਚ ਆਪ ਦੀ ਸਰਕਾਰ ਆਉਂਦੇ ਸਾਰ ਹਰ ਘਰ ਵਿੱਚ ਬਿਜਲੀ ਦੀ ਲੁੱਟ ਬੰਦ ਕਰ ਦੇਵੇਗੀ ਅਤੇ ਹਰ ਘਰ ਨੂੰ 300 ਯੂਨਿਟ ਹਰ ਮਹੀਨੇ ਫ਼ਰੀ ਦਿੱਤੀ ਜਾਵੇਗੀ।
The point of view of your article has taught me a lot, and I already know how to improve the paper on gate.oi, thank you. https://www.gate.io/pt-br/signup/XwNAU