ਸਿਵਲ ਹਸਪਤਾਲ ਵਿੱਚ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਇਲਾਜ ਕਰਾਉਣ ਆਏ ਮਰੀਜਾਂ ਵਿਚਕਾਰ ਝਗੜੇ ਦੌਰਾਨ ਇੱਟਾਂ ਰੋੜੇ ਚੱਲ ਗਏ

(ਵਿਵੇਕ/ਗੁਰਪਰੀਤ/ਅਜੇ) ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਇਲਾਜ ਕਰਾਉਣ ਆਏ ਮਰੀਜਾਂ ਵਿਚਕਾਰ ਝਗੜੇ ਦੌਰਾਨ ਇੱਟਾਂ ਰੋੜੇ ਚੱਲ ਗਏ। ਮਾਹੌਲ ਐਨਾ ਗਰਮ ਹੋ ਗਿਆ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦੋ ਧਿਰਾਂ ਹੱਥੋਪਾਈ ਹੋ ਗਈਆ ਅਤੇ ਦਾਖਲ ਮਰੀਜ਼ ਬੈਡ ਛੱਡ ਬਾਹਰ ਭੱਜਦੇ ਨਜ਼ਰ ਆਏ।
ਜ਼ਮੀਨੀ ਵਿਵਾਦ ਨੂੰ ਲੈਕੇ ਫਿਰੋਜ਼ਪੁਰ ਦੇ ਪਿੰਡ ਬਾਰੇ ਕੀ ਵਿਖੇ ਹੋਏ ਲੜਾਈ ਝਗੜੇ ਦੌਰਾਨ ਫੱਟੜ ਹੋਏ ਦੋਹਾਂ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ‘ਚ ਦਾਖਲ ਹੋਣ ਲਈ ਆਏ ਤਾਂ ਇੱਥੇ ਐਮਰਜੈਂਸੀ ‘ਚ ਹਾਲਾਤ ਉਸ ਸਮੇਂ ਜੰਗ ਦੇ ਮੈਦਾਨ ਵਾਲੇ ਬਣ ਗਏ ਜਦੋਂ ਇੱਕ ਧਿਰ ਦੇ ਬੈੱਡ ਦੇ ਨਾਲ ਦੂਸਰੀ ਧਿਰ ਦਾ ਫੱਟੜ ਹੋਇਆ ਵਿਅਕਤੀ ਦਾਖਲ ਹੋਣ ਲਈ ਆ ਗਿਆ। ਇਸ ਦੌਰਾਨ ਦੋਨਾਂ ਧਿਰਾਂ ਦੇ ਦਰਜਨ ਤੋਂ ਵਧੇਰੇ ਬੰਦੇ ਹਸਪਤਾਲ ਪਹੁੰਚ ਗਏ, ਜਿਨ੍ਹਾਂ ਦੁਆਰਾ ਐਮਰਜੈਂਸੀ ਵਿਚ ਫਿਰ ਤੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੈੱਡਾਂ ਨੂੰ ਚੁੱਕ ਚੁੱਕ ਕੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਸਪਤਾਲ ‘ਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਸਟਾਫ ਵੱਲੋਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।

4 thoughts on “ਸਿਵਲ ਹਸਪਤਾਲ ਵਿੱਚ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਇਲਾਜ ਕਰਾਉਣ ਆਏ ਮਰੀਜਾਂ ਵਿਚਕਾਰ ਝਗੜੇ ਦੌਰਾਨ ਇੱਟਾਂ ਰੋੜੇ ਚੱਲ ਗਏ

  1. Very nice post. I just stumbled upon your blog and wanted to say that I’ve really enjoyed browsing your blog posts. In any case I’ll be subscribing to your feed and I hope you write again soon!

Leave a Reply

Your email address will not be published. Required fields are marked *