Skip to content
ਯੂਨਾਈਟਿਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ ਪਾਇਲਟਾਂ ਨੂੰ ਇੱਕ ਚਿਤਾਵਨੀ ਮਿਲੀ ਜਦੋਂ ਉਸਦੀ ਇੱਕ ਉਡਾਣ ਸ਼ਨੀਵਾਰ ਨੂੰ ਫੀਨਿਕਸ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਸੀ।
ਅਮਰੀਕਾ ਦੇ ਫੀਨਿਕਸ ਹਵਾਈ ਅੱਡੇ ਨੇੜੇ ਦੋ ਜਹਾਜ਼ ਹਵਾ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ। ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਦੋ ਯਾਤਰੀ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਦੀ ਤਿਆਰੀ ਕਰ ਰਹੇ ਸਨ। ਪਰ ਯਾਤਰੀਆਂ ਦੇ ਸਾਹ ਸੂਤੇ ਗਏ ਕਿਉਂਕਿ ਉਨ੍ਹਾਂ ਨੇ ਯੂਨਾਈਟਿਡ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਇੱਕ ਦੂਜੇ ਦੇ ਨੇੜੇ ਆਉਂਦੇ ਦੇਖਿਆ। ਹਾਲਾਂਕਿ, ਖ਼ਤਰਾ ਟਲ ਗਿਆ ਅਤੇ ਦੋਵੇਂ ਜਹਾਜ਼ ਰਨਵੇਅ ‘ਤੇ ਸੁਰੱਖਿਅਤ ਉਤਰ ਗਏ।
ਦੋਵੇਂ ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਉਤਰੇ
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਚਿਤਾਵਨੀ ਫੀਨਿਕਸ ਸਕਾਈ ਹਾਰਬਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਵੇਰੇ 11 ਵਜੇ ਦੇ ਕਰੀਬ ਲੈਂਡਿੰਗ ਦੌਰਾਨ ਯੂਨਾਈਟਿਡ ਏਅਰਲਾਈਨਜ਼ ਅਤੇ ਡੈਲਟਾ ਏਅਰ ਲਾਈਨਜ਼ ਦੀਆਂ ਉਡਾਣਾਂ ਦੇ ਬਹੁਤ ਨੇੜੇ ਆਉਣ ਤੋਂ ਬਾਅਦ ਜਾਰੀ ਕੀਤੀ ਗਈ ਸੀ। ਦੋਵੇਂ ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਉਤਰ ਗਏ।
ਐਫਏਏ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਫਲਾਈਟ ਕਰੂ ਨੂੰ ਉਨ੍ਹਾਂ ਦੇ ਜਹਾਜ਼ ਦੇ ਬਹੁਤ ਨੇੜੇ ਹੋਣ ਬਾਰੇ “ਆਨਬੋਰਡ ਅਲਰਟ” ਮਿਲੇ ਸਨ, ਅਤੇ ਹਵਾਈ ਆਵਾਜਾਈ ਨਿਯੰਤਰਣ ਨੇ ਕਰੂ ਨੂੰ ਸੁਧਾਰਾਤਮਕ ਨਿਰਦੇਸ਼ ਜਾਰੀ ਕੀਤੇ ਸਨ। ਇਸ ਦੌਰਾਨ, ਏਜੰਸੀ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Flightradar24 ਦੁਆਰਾ X ‘ਤੇ ਜਾਰੀ ਕੀਤੀ ਗਈ ਵੀਡੀਓ ਨਕਸ਼ੇ ਰਾਹੀਂ ਦਰਸਾਉਂਦੀ ਹੈ ਕਿ ਕਿਵੇਂ ਇੱਕ ਯੂਨਾਈਟਿਡ ਏਅਰਲਾਈਨਜ਼ 737 ਅਤੇ ਇੱਕ ਡੈਲਟਾ ਏਅਰਲਾਈਨਜ਼ A330 ਨੇਬਰਾਸਕਾ ਦੇ ਫੀਨਿਕਸ ਹਵਾਈ ਅੱਡੇ ਵੱਲ ਜਾਂਦੇ ਸਮੇਂ ਇੱਕ ਦੂਜੇ ਨਾਲ ਟਕਰਾਉਣ ਦੇ ਬਹੁਤ ਨੇੜੇ ਆ ਗਏ।
ਜਹਾਜ਼ ਇੱਕ ਦੂਜੇ ਦੇ ਬਹੁਤ ਨੇੜੇ ਸਨ ਅਤੇ ਟੀਸੀਏਐਸ ਨੇ ਦੋਵਾਂ ਚਾਲਕ ਦਲ ਨੂੰ ਸੁਚੇਤ ਕਰ ਦਿੱਤਾ। ਯੂਨਾਈਟਿਡ ਏਅਰਲਾਈਨਜ਼ ਦਾ ਜਹਾਜ਼ ਉੱਪਰ ਸੀ, ਅਤੇ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਬਿਲਕੁਲ ਹੇਠਾਂ ਸੀ। ਹਾਲਾਂਕਿ ਸਭ ਕੁਝ ਠੀਕ ਰਿਹਾ।
ਫੀਨਿਕਸ ਨਿਵਾਸੀ ਜਸਟਿਨ ਗਿਡਨਜ਼, ਜੋ ਸੈਰ ਕਰ ਰਹੇ ਸੀ, ਨੇ ਇਸ ਘਟਨਾ ਨੂੰ ਦੇਖਿਆ। ਉਸਨੇ ਇਸ ਘਟਨਾ ਦੀ ਆਪਣੇ ਕੈਮਰੇ ਨਾਲ ਵੀਡੀਓ ਬਣਾਈ। ਜੋ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। ਇੱਕ ਸਮੇਂ ਦੋਵੇਂ ਉਡਾਣਾਂ ਖਿਤਿਜੀ ਤੌਰ ‘ਤੇ 371 ਮੀਟਰ ਅਤੇ ਲੰਬਕਾਰੀ ਤੌਰ ‘ਤੇ 267 ਮੀਟਰ ਦੀ ਦੂਰੀ ‘ਤੇ ਸਨ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਉਹ ਫੀਨਿਕਸ ਸਕਾਈ ਹਾਰਬਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾਣ ਵਾਲੀਆਂ ਉਡਾਣਾਂ ਵਿਚਕਾਰ ਹਵਾ ਵਿੱਚ ਹੋਈ ਟੱਕਰ ਦੀ ਜਾਂਚ ਕਰ ਰਿਹਾ ਹੈ।
ਕੀਤੀ ਜਾ ਰਹੀ ਹੈ ਘਟਨਾ ਦੀ ਜਾਂਚ
ਯੂਨਾਈਟਿਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ ਪਾਇਲਟਾਂ ਨੂੰ ਇੱਕ ਚਿਤਾਵਨੀ ਮਿਲੀ ਜਦੋਂ ਉਸਦੀ ਇੱਕ ਉਡਾਣ ਸ਼ਨੀਵਾਰ ਨੂੰ ਫੀਨਿਕਸ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਸੀ। ਪਾਇਲਟਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਸੁਰੱਖਿਅਤ ਲੈਂਡਿੰਗ ਕੀਤੀ।
About The Author
error: Content is protected !!