Skip to content
ਪੰਥ ਬਚਾਓ ਪੰਜਾਬ ਬਚਾਓ ਦੇ ਨਾਂ ਹੇਠ ਸ਼ਹਿਰ ਦੇ ਬਠਿੰਡਾ ਰੋਡ ‘ਤੇ ਪੰਥਕ ਕਾਨਫਰੰਸ ਕੀਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ (Sri Muktsar Sahib) ‘ਚ ਮੇਲਾ ਮਾਘੀ (Mela Maghi) ਮੌਕੇ ਪੰਥ ਬਚਾਓ ਪੰਜਾਬ ਬਚਾਓ (Panth Bachao Punjab Bachao) ਦੇ ਨਾਮ ਹੇਠ ਸ਼ਹਿਰ ਦੇ ਬਠਿੰਡਾ ਰੋਡ ‘ਤੇ ਪੰਥਕ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਪੁੱਜ ਚੁੱਕੇ ਹਨ।
ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਦੋ ਸੋਚਾਂ ਦੀ ਲੜਾਈ ਹੈ ਇਕ ਸੋਚ ਦਿੱਲੀ ਦੀ ਹੈ ਜੋਂ ਕਿ ਕਿਸਾਨਾਂ ਦੀਆਂ ਜਾਨਾਂ ਲੇ ਰਹੀ ਹੈ। ਦਿੱਲੀ ਦੀ ਸੋਚ ਸਿੱਖ ਕੌਮ ਦਾ ਨੁਕਸਾਨ ਕਰਵਾ ਰਹੀ ਹੈ। ਦਿੱਲੀ ਦੀ ਸੋਚ ਬੰਦੀ ਸਿੰਘਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ, ਦਿੱਲੀ ਦੀ ਸੋਚ ਪੰਥ ਤੇ ਪੰਜਾਬ ਦਾ ਨੁਕਸਾਨ ਕਰਵਾ ਰਹੀ ਹੈ, ਦਿੱਲੀ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਟੇਜ ‘ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਜਿੱਤ ਵੀ ਗਿਆ ਹੈ ਜੋ ਕਿ ਜੇਲ੍ਹ ਵਿਚੋਂ ਬਾਹਰ ਵੀ ਆਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਦਾ ਐਲਾਨ ਪੰਜਾਬ ‘ਚ ਨਵਾਂ ਰੰਗ ਭਰੇਗਾ।
About The Author
error: Content is protected !!