ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗੀਤਕਾਰ ਵਿੱਕੀ ਧਾਲੀਵਾਲ ਆਪਣੇ ਇੱਕ ਸ਼ੋਅ ਲਈ ਜਲੰਧਰ ਨੇੜੇ ਭਾਖੜਾ ਨਹਿਰ ਦੇ ਕੋਲ ਦੀ ਲੰਘ ਰਹੇ ਸਨ, ਉਦੋਂ ਹੀ ਵਿੱਕੀ ਧਾਲੀਵਾਲ ਭਾਖੜਾ ਨਹਿਰ ਵਿੱਚ ਕਾਰ ਸਣੇ ਡਿੱਗੇ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਉਂਦੇ ਹਨ ਅਤੇ ਖੁਦ ਪਾਣੀ ਵਿੱਚ ਉਤਰ ਕੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾਂ ਪਹੁੰਚਾਉਂਦੇ ਹਨ। ਵਾਇਰ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਾਫੀ ਫੁਰਤੀ ਨਾਲ ਇਹ ਸਭ ਕਰ ਰਹੇ ਹਨ, ਇਸ ਦੇ ਨਾਲ ਹੀ ਗਾਇਕ ਉਸ ਸਮੇਂ ਗਾਇਕ ਦੇ ਖਾਸ ਮਿੱਤਰ ਹੈਪੀ ਵੀ ਮੌਜੂਦ ਸਨ, ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ।
ਕੌਣ ਨੇ ਵਿੱਕੀ ਧਾਲੀਵਾਲ
ਵਿੱਕੀ ਧਾਲੀਵਾਲ ਦਾ ਪੂਰਾ ਨਾਂਅ ਤਰਨਦੀਪ ਸਿੰਘ ਧਾਲੀਵਾਲ ਹੈ, ਜੋ ਸਟੇਜੀ ਨਾਂਅ ਵਿੱਕੀ ਧਾਲੀਵਾਲ ਨਾਲ ਮਸ਼ਹੂਰ ਹਨ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗੀਤਕਾਰ ਵਿੱਕੀ ਧਾਲੀਵਾਲ ਕਬੱਡੀ ਦੇ ਖਿਡਾਰੀ ਵੀ ਰਹਿ ਚੁੱਕੇ ਹਨ, ਹਾਲਾਂਕਿ ਉਨਾਂ ਨੂੰ ਸੱਟ ਕਾਰਨ ਕਬੱਡੀ ਵਿਚਕਾਰ ਹੀ ਛੱਡਣੀ ਪਈ। ਗੀਤਕਾਰ ਗੁਰਨਾਮ ਭੁੱਲਰ ਦੇ ਗੀਤ ‘ਡਾਇਮੰਡ’ ਨਾਲ ਚਰਚਾ ਵਿੱਚ ਆਏ ਸਨ। ਗਾਇਕ ਇਸ ਸਮੇਂ ਆਪਣੇ ਸਟੇਜੀ ਸ਼ੋਅਜ਼ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ।