ਝੋਨੇ ਦੇ ਸੁੱਕੇ ਖੇਤਾਂ ਨੇ ਖੋਲੀ ਸਰਕਾਰ ਦੇ ਬਿਜਲੀ ਪ੍ਰਬੰਧਾ ਦੀ ਪੋਲ-ਨਰਿੰਦਰ ਕੌਰ ਭਰਾਜ


ਭਵਾਨੀਗੜ੍ਹ 25 ਜੂਨ ਸਵਰਨ ਜਲਾਣ ਝੋਨੇ ਦੇ ਸੁੱਕੇ ਖੇਤਾਂ ਨੇ ਪੰਜਾਬ ਸਰਕਾਰ ਦੇ ਬਿਜਲੀ ਪ੍ਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਿਜਲੀ ਸਪਲਾਈ ਵਿੱਚ ਰੋਜਾਨਾ ਲੱਗ ਰਹੇ ਕੱਟਾਂ ਕਾਰਨ ਕਿਸਾਨਾਂ ਦੇ ਝੋਨੇ ਵਿੱਚ ਪਾਣੀ ਬਿਲਕੁਲ ਸੁੱਕ ਗਿਆ ਹੈ ਖੇਤਾਂ ਵਿੱਚ ਸੁੱਕਿਆ ਪਾਣੀ ਸਰਕਾਰ ਦੇ ਪ੍ਰਬੰਧਾ ਦੀ ਕਮੀ ਕਾਰਨ ਹੈ।
ਇੱਕ ਪਾਸੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਲੜਾਈ ਲੜ ਰਹੇ ਹਨ ਦੂਜੇ ਪਾਸੇ ਕੈਪਟਨ ਸਰਕਾਰ ਕਿਸਾਨਾਂ ਨੂੰ ਇੱਥੇ ਖੱਜਲ ਖੁਆਰ ਕਰ ਰਹੀ ਹੈ ਕਿਸਾਨ ਆਪਣੀਆਂ ਫਸਲਾਂ ਦੇਖਣ ਜਾ ਗਰਿੱਡਾਂ ਅੱਗੇ ਧਰਨੇ ਦੇਣ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਅੱਠ ਘੰਟੇ ਬਿਜਲੀ ਸਪਲਾਈ ਦਾ ਵਾਅਦਾ ਬਿਲਕੁਲ ਝੂਠਾ ਨਿਕਲਿਆ ਹੈ ਬਿਜਲੀ ਸਪਲਾਈ ਵਿੱਚ ਰੋਜਾਨਾ 2 ਤੋ 3 ਘੰਟਿਆ ਦੇ ਕੱਟ ਲੱਗ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਬਹੁਤ ਕਿੱਲਤ ਪੇਸ਼ ਆ ਰਹੀ ਹੈ।
ਬਰਸਾਤ ਅਤੇ ਬਿਜਲੀ ਸਪਲਾਈ ਦੀ ਕਮੀ ਕਾਰਨ ਕਿਸਾਨਾਂ ਦੇ ਝੋਨੇ ਸੁੱਕੇ ਪਏ ਹਨ ਅਤੇ ਡੀਜਲ ਦੇ ਵਧੇ ਰੇਟਾਂ ਕਾਰਨ ਹੁਣ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਵਿੱਚ ਵੀ ਅਸਮਰੱਥ ਹਨ।
ਸਰਕਾਰ ਨੂੰ ਤੁਰੰਤ ਬਿਜਲੀ ਪ੍ਰਬੰਧਾ ਵਿੱਚ ਸੁਧਾਰ ਕਰਦਿਆ ਕਿਸਾਨਾਂ ਨੂੰ ਪੂਰਾ ਸਮਾਂ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਜੇਕਰ ਸਰਕਾਰ ਇਸੇ ਤਰ੍ਹਾਂ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਦੇਣ ਵਿੱਚ ਫੇਲ ਰਹੀ ਤਾਂ ਆਮ ਆਦਮੀ ਪਾਰਟੀ ਪੱਕੇ ਤੌਰ ਤੇ ਬਿਜਲੀ ਗਰਿੱਡਾਂ ਅਤੇ ਸਰਕਾਰ ਦਾ ਘਿਰਾਓ ਕਰੇਗੀ।

One thought on “ਝੋਨੇ ਦੇ ਸੁੱਕੇ ਖੇਤਾਂ ਨੇ ਖੋਲੀ ਸਰਕਾਰ ਦੇ ਬਿਜਲੀ ਪ੍ਰਬੰਧਾ ਦੀ ਪੋਲ-ਨਰਿੰਦਰ ਕੌਰ ਭਰਾਜ

Leave a Reply

Your email address will not be published. Required fields are marked *

error: Content is protected !!