( ਲਵਜੀਤ/ਵਿਵੇਕ/ਗੁਰਪਰੀਤ) ਪੰਜਾਬ ਦੇ ਦੋ ਵਿਧਾਇਕਾਂ ਨੂੰ ਨੌਕਰੀ ਦੇਣ ਦੇ ਰੋਸ ਵਿੱਚ ਬੇਰੁਜ਼ਗਾਰ ਪੈਰਾ ਐਥਲੀਟਾ ਚੰਡੀਗੜ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਮੈਡਲ ਵਾਪਸ ਕਰਨ ਲਈ ਪੁੱਜੇ ਤਾਂ ਚੰਡੀਗੜ ਪੁਲਿਸ ਨੇ ਨਾ ਸਿਰਫ਼ ਮਾੜਾ ਵਤੀਰਾ ਕੀਤਾ, ਸਗੋਂ ਉਨਾਂ ਨੂੰ ਘਸੀਟਦੇ ਹੋਏ ਗ੍ਰਿਫ਼ਤਾਰ ਕਰ ਲਿਆ।ਪੈਰਾ ਐਥਲੀਟਾ ਨੇ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਕਿਹਾ ਕਿ ਉਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨਾਂ ਨੂੰ ਇਸ ਕਦਰ ਬੇਇੱਜ਼ਤ ਵੀ ਹੋਣਾ ਪਏਗਾ। ਇਨਾਂ ਪੈਰਾ ਐਥਲੀਟਾ ਨਾਲ ਹੋਏ ਵਤੀਰੇ ਨੂੰ ਦੇਖਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਨਾਂ ਨੂੰ ਫੋਨ ਕਰਕੇ ਨਾ ਸਿਰਫ਼ ਮੁਆਫ਼ੀ ਮੰਗੀ ਸਗੋਂ ਵਾਅਦਾ ਵੀ ਕੀਤਾ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਸਪੈਸ਼ਲ ਪਾਲਿਸੀ ਪੇਸ਼ ਕਰਦੇ ਹੋਏ ਇਨਾਂ ਸਾਰਿਆਂ ਨੂੰ ਨੌਕਰੀ ਦਿੱਤੀ ਜਾਏਗੀ।
ਪੈਰਾ ਐਥਲੀਟ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਦੇਸ਼ ਦਾ ਨਾਅ ਵਿਸ਼ਵ ਭਰ ਵਿੱਚ ਪਹੁੰਚਾਇਆ ਹੈ ਅਤੇ ਨਾ ਹੀ ਪੰਜਾਬ ਸੂਬੇ ਦਾ ਨਾਅ ਵੀ ਰੋਸ਼ਨ ਕੀਤਾ ਪਰ ਉਨਾਂ ਨੂੰ ਇਨਾਮ ਵਜੋਂ ਨੌਕਰੀ ਦੇਣ ਦੀ ਥਾਂ ‘ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾ ਰਹੀ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਸਣੇ ਕਈ ਪੈਰਾ ਐਥਲੀਟ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੱਕ ਮਿਲ ਚੁੱਕੇ ਹਨ ਅਤੇ 20 ਤੋਂ ਜਿਆਦਾ ਖੇਡਾਂ ਵਿੱਚ ਕਈ ਸੋਨ ਤਗਮੇ ਵੀ ਜਿੱਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨਾਂ ਨਾਲ ਬੇਰੁਖੀ ਭਰਿਆ ਵਿਹਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਉਨ੍ਹਾਂ ਨੂੰ ਕੋਈ ਵੀ ਪੈਰਾ ਐਥਲੀਟ ਬੈਡਮਿੰਟਨ ਵਿੱਚ ਨਹੀਂ ਹਰਾ ਸਕਿਆ । ਉਨਾਂ ਦੱਸਿਆ ਕਿ ਉਹ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਨਾਂ ਨੂੰ ਨੌਕਰੀ ਅਤੇ ਮੁਆਵਜ਼ੇ ਵਜੋਂ ਕੁਝ ਵੀ ਨਹੀਂ ਮਿਲਿਆ। ਦੇਰ ਸ਼ਾਮ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਪੁੱਜੇ ਅਤੇ ਉਨਾਂ ਨੇ ਵੀਡੀਓ ਕਾਲ ਰਾਹੀਂ ਪੈਰਾ ਐਥਲੀਟ ਨਾਲ ਗੱਲਬਾਤ ਕਰਵਾਈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਬਹੁਤ ਦੁਖ ਹੋਇਆ ਹੈ ਕਿ ਪੁਲਿਸ ਨੇ ਮਾੜਾ ਵਤੀਰਾ ਕੀਤਾ ਹੈ
Your article helped me a lot, is there any more related content? Thanks!