Skip to content
ਪਿੰਡ ਦੇ ਬਾਹਰ ਸੜਕ ਤੇ ਝੁੱਗੀ ਚ ਰਹਿਣ ਵਾਲਾ ਅਰਜੁਨ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ
ਬਸੰਤ ਦਾ ਮੌਸਮ ਆਉਣ ਵਾਲਾ ਹੈ। ਇਸ ਸੁਹਾਵਣੇ ਮੌਸਮ ਵਿੱਚ ਪਤੰਗ ਉਡਾਉਂਦੇ ਹਨ। ਪਤੰਗ ਉਡਾਉਣ ਲਈ ਉਹਨਾਂ ਅੰਦਰ ਅਲੱਗ ਹੀ ਜ਼ਜਬਾ ਹੁੰਦਾ ਹੈ। ਉਹ ਪਤੰਗ ਉਡਾਉਣ ਲਈ ਨਾ ਠੰਡ ਦੇਖਦੇ ਹਨ ਨਾ ਗਰਮੀ, ਨਾ ਧੁੱਪ ਨਾ ਛਾਂ, ਪਰ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਜਿੱਥੇ ਪਤੰਗਾਂ ਦਾ ਚਾਅ 10 ਸਾਲ ਦੇ ਅਰਜਨ ਪੁੱਤਰ ਸ਼ੰਕਰ ਲਾਲ ਲਈ ਜਾਨਲੇਵਾ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੌਥੀ ਜਮਾਤ ਵਿੱਚ ਪੜ੍ਹਣ ਵਾਲਾ 10 ਸਾਲਾਂ ਦਾ ਅਰਜਨ, ਕੱਟੀ ਹੋਈ ਪਤੰਗ ਲੁੱਟਣ ਦੇ ਲਈ ਇੱਕ ਸੁੰਨਸਾਨ ਥਾਂ ਤੇ ਚਲਾ ਗਿਆ। ਜਿੱਥੇ ਅਵਾਰਾ ਕੁੱਤਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਜਗਰਾਉਂ ਦੇ ਮੁੱਲਾਪੁਰ ਅਤੇ ਲੁਧਿਆਣਾ ਦੇ ਵਿਚਕਾਰ ਪੈਂਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਚੌਥੀ ਜਮਾਤ ਦੇ ਵਿਦਿਆਰਥੀ ਨੂੰ ਹੱਡਾ ਰੋਡੀ ‘ਤੇ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਆਦ ਪਿੰਡ ਵਾਲਿਆਂ ਨੂੰ ਅਰਜੁਨ ਦੀ ਲਾਸ਼ ਇੱਕ ਖਾਲੀ ਪਏ ਪਲਾਂਟ ਵਿੱਚੋਂ ਮਿਲੀ।
ਪਤੰਗ ਦੇਖ ਦੌੜ ਗਿਆ ਅਰਜੁਨ
ਪਿੰਡ ਦੇ ਬਾਹਰ ਸੜਕ ਤੇ ਝੁੱਗੀ ਚ ਰਹਿਣ ਵਾਲਾ ਅਰਜੁਨ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਨੇ ਅਸਮਾਨ ਚ ਕੱਟੀ ਹੋਈ ਪਤੰਗ ਦੇਖੀ ਅਤੇ ਇਸ ਦੌਰਾਨ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਫੜਨ ਲਈ ਦੌੜ ਗਿਆ। ਪਤੰਗ ਦੇ ਪਿੱਛੇ ਭੱਜਦਾ ਹੋਇਆ ਅਰਜੁਨ ਸ਼ਮਸਾਨ ਘਾਟ ਦੇ ਕੋਲ ਇੱਕ ਖਾਲੀ ਮੈਦਾਨ ਵਿੱਚ ਪਹੁੰਚ ਗਿਆ। ਜਿੱਥੇ ਪਹਿਲਾਂ ਤੋਂ ਹੀ ਮੌਜੂਦ ਅਵਾਰਾ ਕੁੱਤੇ ਉਸ ਦੇ ਪਿੱਛੇ ਪੈ ਗਏ। ਆਪਣੇ ਬਚਾਅ ਲਈ ਅਰਜੁਨ ਨੇ ਉੱਥੋਂ ਭੱਜਣਾ ਚਾਹਿਆ ਪਰ ਅਵਾਰਾ ਕੁੱਤਿਆਂ ਨੇ ਉਸ ਨੂੰ ਉੱਥੇ ਹੀ ਦਬੋਚ ਲਿਆ। ਇਸ ਤੋਂ ਬਾਅਦ ਕੁੱਤਿਆਂ ਨੇ ਬੱਚੇ ਨੂੰ ਕਈ ਥਾਂ ਤੋਂ ਨੋਚਿਆ।
ਦੋਸਤਾਂ ਨੇ ਕਿਸੇ ਨੂੰ ਨਾ ਦੱਸਿਆ
ਅਵਾਰਾ ਕੁੱਤਿਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਅਰਜੁਨ ਦੇ 2 ਦੋਸਤ ਉੱਥੋ ਭੱਜਣ ਵਿੱਚ ਸਫ਼ਲ ਹੋ ਗਏ। ਕੁੱਤਿਆਂ ਦਾ ਖ਼ੌਫ਼ ਐਨਾ ਜ਼ਿਆਦਾ ਸੀ ਕਿ ਉਹ ਡਰ ਗਏ ਅਤੇ ਘਟਨਾਵਾਂ ਬਾਰੇ ਕਿਸੇ ਨੂੰ ਨਾ ਦੱਸਿਆ। ਜਦੋਂ ਅਰਜੁਨ ਵਾਪਿਸ ਨਾਲ ਆਇਆ ਤਾਂ ਗੁਰੂਘਰ ਵਿਖੇ ਜਾਣਕਾਰੀ ਦਿੱਤੀ ਲਈ। ਅਨਾਂਉਂਸਮੈਂਟ ਹੋਣ ਮਗਰੋਂ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਪਿੰਡ ‘ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇਕ ਦੁਕਾਨਦਾਰ ਨੇ ਅਰਜੁਨ ਦੀ ਪਛਾਣ ਕੀਤੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ।
About The Author
error: Content is protected !!