‘ਤਲਾਕ ਫਾਈਨਲ ਹੈ, ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ।’ ਇਸ ਤੋਂ ਪਹਿਲਾਂ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਤਲਾਕ ਲੈ ਚੁੱਕੇ ਹਨ।
ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦੇ ਰਿਸ਼ਤੇ ‘ਚ ਖਟਾਸ ਆ ਗਈ ਹੈ। ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ ‘ਤੇ ਜ਼ੋਰ ਫੜ ਲਿਆ ਹੈ। ਇਸ ਦਾ ਕਾਰਨ ਇਹ ਹੈ ਕਿ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ।
ਇੰਨਾ ਹੀ ਨਹੀਂ ਚਾਹਲ ਨੇ ਪਤਨੀ ਧਨਸ਼੍ਰੀ ਨਾਲ ਪੋਸਟ ਕੀਤੀਆਂ ਤਸਵੀਰਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ। ਦੂਜਾ, ਧਨਸ਼੍ਰੀ ਨੇ ਹੁਣ ਤਕ ਸਿਰਫ ਚਾਹਲ ਨੂੰ ਅਨਫਾਲੋ ਹੀ ਕੀਤਾ ਹੈ। ਉਨ੍ਹਾਂ ਚਾਹਲ ਦੀਆਂ ਤਸਵੀਰਾਂ ਡਿਲੀਟ ਨਹੀਂ ਕੀਤੀਆਂ ਹਨ।
‘ਤਲਾਕ ਫਾਈਨਲ ਹੈ, ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ।’ ਇਸ ਤੋਂ ਪਹਿਲਾਂ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਤਲਾਕ ਲੈ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ।
ਚਾਹਲ ਅਤੇ ਧਨਸ਼੍ਰੀ ਦੇ ਵੱਖ ਹੋਣ ਦਾ ਕਾਰਨ ਕਿਸੇ ਨੂੰ ਨਹੀਂ ਪਤਾ। ਉਨ੍ਹਾਂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜੋੜੇ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਜੀਵਨ ਵੱਖਰਾ ਹੈ। ਉਹ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਵੱਖ ਰਹਿ ਰਹੇ ਹਨ।
ਇੰਨਾ ਹੀ ਨਹੀਂ 2023 ‘ਚ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਤੋਂ ਚਾਹਲ ਦਾ ਨਾਂ ਹਟਾ ਦਿੱਤਾ ਸੀ। ਹੁਣ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਉਨ੍ਹਾਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਲੌਕਡਾਊਨ ਦੌਰਾਨ ਯੁਜਵੇਂਦਰ ਤੇ ਧਨਸ਼੍ਰੀ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ 11 ਦਸੰਬਰ 2020 ਨੂੰ ਵਿਆਹ ਕਰਵਾ ਲਿਆ। ਧਨਸ਼੍ਰੀ ਨੇ ਆਪਣੀ ਲਵ ਸਟੋਰੀ ਬਾਰੇ ਦੱਸਿਆ ਸੀ, “ਲਾਕਡਾਊਨ ਦੌਰਾਨ ਜ਼ਿਆਦਾ ਮੈਚ ਨਹੀਂ ਹੋ ਰਹੇ ਸਨ।
ਅਜਿਹੇ ‘ਚ ਸਾਰੇ ਕ੍ਰਿਕਟਰ ਫਰੀ ਸਨ। ਇਸ ਦੌਰਾਨ ਚਾਹਲ ਨੇ ਡਾਂਸ ਸਿੱਖਣ ਦਾ ਫੈਸਲਾ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਮੇਰੇ ਡਾਂਸ ਦੀਆਂ ਵੀਡੀਓਜ਼ ਦੇਖੀਆਂ ਸਨ। ਇਸ ਤੋਂ ਪਹਿਲਾਂ , ਮੈਂ ਇਕ ਡਾਂਸ ਟੀਚਰ ਵੀ ਸੀ, ਉਨ੍ਹਾਂ ਮੈਨੂੰ ਡਾਂਸ ਸਿਕਾਉਣ ਲਈ ਕਿਹਾ ਤੇ ਮੈਂ ਰਾਜ਼ੀ ਵੀ ਹੋ ਗਈ।”
About The Author