ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ਤੇ ਪਾਬੰਦੀ

ਲੁਧਿਆਣਾ, (ਪਰਮਜੀਤ ਪਮਮਾ/ਲਵਜੀਤ) ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਪੇ ਗਏ ਅਧਿਕਾਰਾ ਦੀ ਵਰਤੋ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਲੁਧਿਆਣਾ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਥਾਵਾਂ ‘ਤੇ ਹੁੱਕਾ ਬਾਰ ਚਲਾਏ ਜਾ ਰਹੇ ਹਨ ਜਿਨ੍ਹਾਂ ਅੰਦਰ ਤੰਬਾਕੂ, ਸਰਾਬ, ਸਿਗਰਟ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲੇ ਕੈਮੀਕਲਾਂ ਦਾ ਇਸਤਮਾਲ ਕੀਤਾ ਜਾਦਾ ਹੈ ਜੋ ਮਨੁੱਖਾ ਸਰੀਰ ਲਈ ਕਾਫੀ ਘਾਤਕ ਹਨ ਅਤੇ ਸਮਾਜ ਵਿਚ ਮਾੜਾ ਪ੍ਰਭਾਵ ਪੈਦਾ ਹੈ ਇਸ ਲਈ ਮਨੁੱਖੀ ਸਰੀਰ ਨੂੰ ਘਾਤਕ ਬਿਮਾਰੀਆਂ ਅਤੇ ਵਿਸੇੇਸ ਤੌੌਰ ਤੇ ਨੋਜਵਾਨ ਵਰਗ ਨੂੰ ਅਜਿਹੇ ਨਸ਼ਿਆਂ ਤੋੋ ਬਚਾਉਣ ਲਈ ਵਿਸੇਸ ਕਦਮ ਚੁੱਕਣ ਦੀ ਜਰੂਰਤ ਹੈ। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਪਬਲਿਕ ਹਿੱਤ ਵਿੱਚ ਕਮਿਸਨਰੇਟ ਲੁਧਿਆਣਾਂ ਦੇ ਇਲਾਕੇ ਅੰਦਰ ਅਜਿਹੇ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਅੱਜ ਤੋਂ 02 ਮਹੀਨੇ ਤੱਕ ਲਾਗੂ ਰਹਿਣਗੇ।

2 thoughts on “ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ਤੇ ਪਾਬੰਦੀ

Leave a Reply

Your email address will not be published. Required fields are marked *