ਭਵਾਨੀਗੜ੍ਹ- (ਸਵਰਨ ਜਲਾਨ ) ਬਹੁਜਨ ਸਮਾਜ ਪਾਰਟੀ ਵੱਲੋਂ ਅਕਾਲੀ ਦਲ ਨਾਲ ਗਠਜੋੜ ਕਰਨ ਨੂੰ ਲੈਕੇ ਪੰਜਾਬ ਦੀਆਂ ਅੰਬੇਡਕਰਵਾਦੀ ਸਮਾਜ ਸੇਵੀ ਜੱਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿੱਚ ਪਿਛਲੇ ਲੰਮੇ ਸਮੇ ਤੋਂ ਐਸ ਸੀ.ਵਰਗਾਂ ਦੀ ਲੜ੍ਹਾਈ ਅੱਗੇ ਹੋਕੇ ਲੜਨ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅੰਬੇਡਕਰ ਟਾਈਗਰ ਫੋਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਸ੍ਰੀਮਤੀ ਸਤਵਿੰਦਰ ਕੌਰ ਗੀਗਾ ਮਾਜਰਾ ਨੇ ਮੀਡੀਆ ਨੂੰ ਜਾਰੀ ਕੀਤੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਦੇ ਅੰਬੇਡਕਰਵਾਦੀ ਲੋਕਾਂ ਨੂੰ ਇਹ ਗੱਲ ਹਜ਼ਮ ਨਹੀ ਹੋ ਰਹੀ ਕਿ ਇੱਕ ਨੈਸ਼ਨਲ ਪੱਧਰ ਦੀ ਪਾਰਟੀ ਬਸਪਾ ਜਿਸ ਨੂੰ ਐਸ.ਸੀ ਵਰਗਾਂ ਦੇ ਲੋਕ ਆਪਣੀ ਸਭ ਤੋਂ ਵੱਡੀ ਸਮੱਰਥਿਕ ਪਾਰਟੀ ਮੰਨਦੇ ਹਨ ਉਸਦੀ ਲੀਡਰਸਿਪ ਨੇ ਇੱਕ ਸਟੇਟ ਪੱਧਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਪਿਛਲੇ ਸਮੇਂ ਦੌਰਾਨ ਵਾਪਰੇ ਦਰਦਨਾਕ ਘਟਨਾਕ੍ਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਦਨਾਮ ਹੋ ਚੁੱਕੀ ਹੈ ਜਿਸ ਨੇ ਲੋਕਾਂ ਵਿੱਚ ਆਪਣਾ ਅਧਾਰ ਗਵਾਅ ਲਿਆ ਹੈ ਅਜਿਹੀ ਪਾਰਟੀ ਨਾਲ ਸਿਰਫ 20 ਸੀਟਾਂ ਲੈਕੇ ਸਮਝੌਤਾ ਕਰ ਲਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਜਦਕਿ ਬੀ.ਐਸ.ਪੀ. 117 ਸੀਟਾਂ ਤੇ ਚੋਣ ਲੜਨ ਲਈ ਆਪਣੀ ਖੁਦ ਦੀ ਸਮਰੱਥਾ ਰੱਖਦੀ ਹੈ।ਇਸਦੇ ਦੂਸਰੇ ਪਾਸੇ 97 ਸੀਟਾਂ ਅਕਾਲੀ ਦਲ ਖੁਦ ਚੋਣ ਲੜੇਗਾ ਅਤੇ ਬਸਪਾ ਉਸਦੀ ਸਪੋਰਟ ਕਰੇਗੀ।ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਦੇਣ ਹੈ ਸੋ ਬਹੁਜਨ ਸਮਾਜ ਪਾਰਟੀ ਮਾੜੀ ਨਹੀ ਪਰ ਇਸ ਵਿੱਚ ਜੋ ਕੁੱਝ ਕੁ ਲੀਡਰ ਹਨ ਉਨ੍ਹਾਂ ਦੀ ਸੋਚ ਬਹੁਜਨ ਸਮਾਜ ਪ੍ਰਤੀ ਚੰਗੀ ਨਹੀ ਜੋ ਸਿਰਫ ਆਪਣੇ ਨਿੱਜੀ ਫਾਇਦੇ ਲਈ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ।ਉਨ੍ਹਾਂ ਬਸਪਾ ਪ੍ਰਧਾਨ ਭੈਣ ਮਾਇਆਵਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਦਾ ਦੇਸ਼ ਦੇ ਦੂਸਰੇ ਸੂਬਿਆਂ ਨਾਲ ਮੁਕਾਬਲਾ ਕਰਨ ਸਗੋਂ ਇਸ ਨੂੰ ਵੱਖ ਵੱਖਰੀ ਨੀਤੀ ਨਾਲ ਵਿਚਾਰਨਾ ਚਾਹੀਦਾ ਹੈ ਅਤੇ ਅਕਾਲੀ ਦਲ ਨਾਲ ਕੀਤਾ ਗਿਆ ਸਮਝੌਤਾ ਰੱਦ ਕਰਕੇ ਨਵੇਂ ਸਿਰੇ ਤੋਂ ਸੋਚ ਵਿਚਾਰ ਕਰਕੇ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਸਮੁੱਚੇ ਅੰਬੇਡਕਰਵਾਦੀ ਸੰਗਠਨ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਤਿਆਰ ਬੈਠੇ ਹਨ ਪਰ ਉਹ ਕਿਸੇ ਚੰਗੇ ਫੈਸਲੇ ਦੀ ਉਡੀਕ ਵਿੱਚ ਹਨ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਫੂਲ ਸਿੰਘ ਸਰੌਦ, ਰਜਿੰਦਰਪਾਲ ਸਿੰਘ ਮਾਨਵੀ, ਸੰਦੀਪ ਸਿੰਘ ਗੀਗਾ ਮਾਜਰਾ, ਡਾ ਅਵਤਾਰ ਸਿੰਘ ਅਮਰਗੜ੍ਹ, ਨਛੱਤਰ ਸਿੰਘ ਆਦਿ ਹਾਜ਼ਰ ਸਨ ।
Your article helped me a lot, is there any more related content? Thanks! https://www.binance.info/sk/join?ref=B4EPR6J0