ਨਵਾਂਸ਼ਹਿਰ 12 ਜੂਨ (ਪਰਮਿੰਦਰ ਨਵਾਂਸ਼ਹਿਰ) ਪੰਜਾਬ ਭਰ ਵਿੱਚ ਜਿੱਥੇ ਹਰ ਸ਼ਹਿਰ ਦੇ ਸਫ਼ਾਈ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈਕੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕਰ ਰਹੇ ਹਨ ਉਥੇ ਹੀ ਅੱਜ ਨਗਰ ਕੌਂਸਲ ਦਫ਼ਤਰ ਰਾਹੋਂ ਵਿਖੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਪ੍ਰਧਾਨਗੀ ਹੇਠ ਇਕ ਵਫ਼ਦ ਸਮੁੱਚੀ ਰਾਹੋਂ ਟੀਮ ਸਮੇਂਤ ਹੜਤਾਲ ਉਤੇ ਬੈਠੇ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਨ ਲਈ ਪਹੁੰਚਿਆ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਫੈਲੀ ਗੰਦਗੀ ਲਈ ਸਿੱਧੇ ਤੌਰ ਤੇ ਪੰਜਾਬ ਦੀ ਕੈਪਟਨ ਸਰਕਾਰ ਜੁੰਮੇਵਾਰ ਹੈ, ਕਿਉਂਕਿ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਬਿਲਕੁੱਲ ਜਾਇਜ਼ ਅਤੇ ਮੰਨਣਯੋਗ ਹਨ । ਕੈਪਟਨ ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਮੰਗਾਂ ਨੂੰ ਤੁਰੰਤ ਮੰਨਕੇ ਪੰਜਾਬ ਵਿੱਚ ਗੰਦਗੀ ਦੇ ਢੇਰਾਂ ਨੂੰ ਸਾਫ਼ ਕਰਵਾਇਆ ਜਾਵੇ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਦੌਰਾਨ ਸਾਰੇ ਸਫ਼ਾਈ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਰੋਨਾ ਕਾਲ ਦੌਰਾਨ ਵੀ ਸਫ਼ਾਈ ਦਾ ਪੂਰਾ ਖਿਆਲ ਰੱਖਿਆ ਅਤੇ ਸ਼ਹਿਰ ਦੇ ਆਮ ਲੋਕਾਂ ਦੇ ਨਾਲ ਨਾਲ ਕਰੋਨਾ ਮਰੀਜ਼ਾਂ ਦਾ ਕੂੜਾ ਵੀ ਚੁੱਕਿਆ। ਇਨ੍ਹਾਂ ਕਾਮਿਆਂ ਵਲੋਂ ਸਫ਼ਾਈ ਦੇ ਖੇਤਰ ਵਿੱਚ ਕੀਤੇ ਵਧੀਆ ਕੰਮ ਸਦਕਾ ਹੀ ਸਾਡਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਵੱਛ ਭਾਰਤ ਅਭਿਆਨ ਤਹਿਤ ਪਹਿਲੇ ਨੰਬਰ ਉੱਤੇ ਆਇਆ ਹੈ ਅਤੇ ਜੋ ਸੈਂਟਰ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਇੱਕ ਲੱਖ ਬਤਾਲੀ ਹਜ਼ਾਰ ਕਰੋੜ ਰੁਪਏ ਬਜਟ ਵਿੱਚ ਵਿਸ਼ੇਸ਼ ਪੈਕੇਜ ਰੱਖਿਆ ਸੀ ਹੁਣ ਉਹ ਪੈਸਾ ਕਿਥੇ ਹੈ ਅਤੇ ਉਸ ਪੈਸੇ ਨਾਲ ਨਾ ਤਾਂ ਇਨ੍ਹਾਂ ਸਫ਼ਾਈ ਸੈਨਿਕਾਂ ਨੂੰ ਕੋਈ ਮਸ਼ੀਨਰੀ ਮਿਲੀ ਅਤੇ ਨਾ ਹੀ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਵਧਾਈਆ ਗਈਆ। ਆਖਿਰ ਪੰਜਾਬ ਸਰਕਾਰ ਨੂੰ ਆਇਆ ਉਹ ਸਾਰਾ ਪੈਸਾ ਖਰਚ ਕਿਥੇ ਕੀਤਾ ਗਿਆ ਹੈ? ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਵਿੰਦਰ ਸਿੰਘ ਰਾਹੋਂ, ਜੋਗੇਸ਼ ਜੋਗਾ ਰਾਹੋਂ, ਟੀਟੂ ਆਹੂਜਾ, ਗੁਲਭੂਸਣ ਚੋਪੜਾ, ਡਾ.ਪਰਮਜੀਤ ਸਿੰਘ, ਮੈਡਮ ਨਰਿੰਦਰ ਕੌਰ, ਯੋਧਵੀਰ ਕੰਗ, ਸੁਭਾਸ਼ ਚੋਪੜਾ, ਭਗਤ ਰਾਮ, ਕਸ਼ਮੀਰ ਲਾਲ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਆਦਿ ਸਾਥੀ ਹਾਜ਼ਰ ਸਨ। ਇਸ ਮੌਕੇ ਰਾਜੀਵ ਕੁਮਾਰ ਵਸ਼ਿਸ਼ਟ ਪ੍ਰਧਾਨ ਸਫ਼ਾਈ ਯੂਨੀਅਨ ਰਾਹੋਂ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਕੰਮਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਕੇ ਜੋ ਸਫ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਮਸ਼ੀਨਰੀ ਉਪਲਬਧ ਕਰਵਾਈ ਹੈ ਉਸ ਨਾਲ ਬਹੁਤ ਸਾਰੇ ਸਾਥੀਆਂ ਦੀਆਂ ਜ਼ਿੰਦਗੀਆਂ ਬਚਾਈਆਂ ਗਈਆ ਹਨ, ਅਸੀਂ ਇਸ ਨੇਕ ਉਪਰਾਲਾ ਦੀ ਬਹੁਤ ਸ਼ਲਾਘਾ ਕਰਦੇ ਹਾਂ ਅਤੇ ਅਸੀ ਆਪਣੀ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ ਜੀ ਅਤੇ ਉਨ੍ਹਾਂ ਨਾਲ ਪਹੁੰਚੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।ਇਸ ਮੌਕੇ ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਡੱਟਕੇ ਸਾਰੇ ਸਫ਼ਾਈ ਕਰਮਚਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੀ ਹੈ ਅਤੇ ਅਸੀਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ।
I have read your article carefully and I agree with you very much. This has provided a great help for my thesis writing, and I will seriously improve it. However, I don’t know much about a certain place. Can you help me? https://www.gate.io/de/signup/XwNAU
Your point of view caught my eye and was very interesting. Thanks. I have a question for you.