ਨਵਾਂਸ਼ਹਿਰ 07 ਜੂਨ (ਪਰਮਿੰਦਰ ਨਵਾਂਸ਼ਹਿਰ) ਅੱਜ ਰਾਹੋਂ ਵਿਖੇ ਆਮ ਆਦਮੀ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਪ੍ਰਧਾਨਗੀ ਹੇਠ ਰਾਹੋਂ ਤੋਂ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਟੀਟੂ ਆਹੂਜਾ ਜੀ ਦੇ ਘਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪਾਰਟੀ ਨੂੰ ਗਰਾਊਂਡ ਲੈਵਲ ਉਤੇ ਮਜ਼ਬੂਤ ਕਰਨ ਲਈ ਪੰਜਾਬ ਭਰ ਦੇ ਹਰ ਪਿੰਡ ਸ਼ਹਿਰ ਦੇ ਵਾਰਡ ਵਿੱਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਕੀਤਾ ਗਿਆ ਹੈ ਅਤੇ ਇਸੇ ਮੁਹਿੰਮ ਤਹਿਤ ਰਾਹੋਂ ਸ਼ਹਿਰ ਦੇ ਸਾਰੇ ਵਾਰਡ ਵਿੱਚ 21 ਮੈਂਬਰੀ ਵਾਰਡ ਕਮੇਟੀ ਬਣਾਈ ਜਾਵੇਗੀ। ਇਨ੍ਹਾਂ ਕਮੇਟੀਆਂ ਨੂੰ ਬਣਾਉਣ ਲਈ ਅੱਜ ਸਾਰੇ ਵਾਰਡਾਂ ਦੇ ਪ੍ਰਧਾਨਾਂ ਦੀਆਂ ਵਿਸ਼ੇਸ਼ ਤੌਰ ਤੇ ਡਿਊਟੀਆਂ ਲਗਾਈਆਂ ਗਈਆਂ ਅਤੇ ਸਾਰੇ ਵਾਰਡਾਂ ਦੀਆਂ ਕਮੇਟੀਆਂ ਜ਼ਲਦ ਬਣਾਕੇ ਪਾਰਟੀ ਕੋਲ ਜਮ੍ਹਾਂ ਕਰਵਾਉਣ ਦੀ ਵੀ ਅਪੀਲ ਕੀਤੀ ਗਈ। ਇਸ ਮੌਕੇ ਸਾਰੇ ਸਾਥੀਆਂ ਤੋਂ ਵਿਸ਼ੇਸ਼ ਤੌਰ ਉੱਤੇ ਸੁਝਾਅ ਵੀ ਲਏ ਗਏ ਕਿ ਕਿਵੇਂ ਪਾਰਟੀ ਨੂੰ ਗਰਾਊਂਡ ਲੈਵਲ ਉਤੇ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਜਾਵੇ,ਇਸ ਸਬੰਧੀ ਵੀ ਸਾਰੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਲਵਾਹਾ ਨੇ ਦੱਸਿਆ ਕਿ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਬੇਹੱਦ ਦੁੱਖੀ ਅਤੇ ਤੰਗ ਆ ਚੁੱਕੇ ਹਨ ਅਤੇ ਕੇਜਰੀਵਾਲ ਜੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਹੋਂ ਅਤੇ ਨਵਾਂਸ਼ਹਿਰ ਤੋਂ ਭਾਰੀ ਮਾਤਰਾ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਵੱਲੋਂ ਰਾਹੋਂ ਦੇ ਸਾਰੇ ਵਾਰਡ ਪ੍ਰਧਾਨਾਂ ਨੂੰ ਪਾਰਟੀ ਵੱਲੋਂ ਵਾਰਡ-ਕਮੇਟੀ ਬਣਾਉਣ ਲਈ ਭੇਜਿਆ ਫਾਰਮੈਟ ਵੀ ਦਿੱਤਾ ਗਿਆ ਅਤੇ ਕਮੇਟੀ ਬਣਾਉਣ ਸਬੰਧੀ ਪਾਰਟੀ ਵੱਲੋਂ ਦੱਸੀਆਂ ਸਾਰੀਆਂ ਗੱਲਾਂ ਨੂੰ ਤਰਤੀਬ ਵਾਰ ਸਮਝਾਇਆ ਗਿਆ। ਇਸ ਮੌਕੇ ਰਾਹੋਂ ਸ਼ਹਿਰ ਦੇ ਸੀਨੀਅਰ ਆਗੂ ਸ੍ਰੀ ਜੁਗੇਸ਼ ਕੁਮਾਰ ਜੋਗਾ, ਸ੍ਰੀ ਗੁਲਭੂਸ਼ਣ ਚੋਪੜਾ,ਸ੍ਰੀ ਭਗਤ ਰਾਮ ਅਤੇ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਟੀਟੂ ਆਹੂਜਾ,ਜੁਗੇਸ਼ ਕੁਮਾਰ ਜੋਗਾ, ਗੁਲਭੂਸ਼ਣ ਚੋਪੜਾ, ਬਲਵਿੰਦਰ ਸਿੰਘ ਭਗਤ ਰਾਮ, ਯੋਧਵੀਰ ਸਿੰਘ ਕੰਗ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਅਜੇ, ਰਿਸ਼ੀ ਆਹੂਜਾ,ਕਾਲਾ ਚੋਪੜਾ, ਨੀਰਜ ਕੁਮਾਰ ਅਤੇ ਜਗਦੀਪ ਸਿੰਘ ਆਦਿ ਸਾਥੀ ਹਾਜ਼ਰ ਸਨ।
Thanks for sharing. I read many of your blog posts, cool, your blog is very good. https://www.binance.info/pl/join?ref=S5H7X3LP