ਜਲੰਧਰ (ਪਰਮਜੀਤ ਪਮਮਾ/ਜਸਕੀਰਤ ਰਾਜਾ)
ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰਾਂ ‘ਤੇ ਹੋਏ ਕਾਂਡ ਤੋਂ ਬਾਅਦ ਕੁਝ ਦਿਨ ਸ਼ਹਿਰ ਦੇ ਸਪਾ ਸੈਂਟਰ ਉਨ੍ਹਾਂ ਦੇ ਮਾਲਕਾਂ ਵੱਲੋਂ ਬੰਦ ਕਰ ਦਿੱਤੇ ਗਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਸਪਾ ਸੈਂਟਰ, ਜਿਮ ਖੋਲ੍ਹਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਫੇਰ ਵੀ ਕੁਝ ਲੋਕ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣ ਤੋਂ ਬਾਜ਼ ਨਹੀਂ ਆਉਂਦੇ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸਪਾ ਸੈਂਟਰ ਖੁੱਲ੍ਹੇ ਹੋਏ ਹਨ। ਜਿਨ੍ਹਾਂ ਵਿੱਚ ਮਸਾਜ ਦੇ ਨਾਲ ਨਾਲ ਸ਼ਰ੍ਹੇਆਮ ਜਿਸਮ ਫਰੋਸ਼ੀ ਦੇ ਧੰਦੇ ਵੀ ਚੱਲ ਰਹੇ ਹਨ। ਮੰਗਲਵਾਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ 6 ਅਤੇ ਥਾਣਾ ਨੰਬਰ 7 ਦੀ ਪੁਲਿਸ ਨੇ ਆਪਣੇ-ਆਪਣੇ ਇਲਾਕੇ ਵਿੱਚ ਖੁੱਲ੍ਹੇ ਹੋਏ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕਰਕੇ ਉਥੋਂ ਕਈ ਲੜਕੀਆਂ ਅਤੇ ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਹੈ, ਇਸ ਤੋਂ ਇਲਾਵਾ ਸੱਪਾਂ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 6 ਦੀ ਪੁਲੀਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ, ਕਿ ਡੇਅਰੀ ਚੌਕ ਲਾਗੇ ਸਥਿਤ ਕੇਅਰ ਸੈਂਸਿਜ਼ ਨਾਂ ਦਾ ਸਪਾ ਸੈਂਟਰ ਖੋਲ੍ਹਿਆ ਹੋਇਆ ਹੈ। ਜਿੱਥੇ ਕਈ ਲੜਕੀਆਂ ਅਤੇ ਲੜਕੇ ਮੌਜੂਦ ਹਨ। ਜਿਸ ਨੰਬਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਪੁਲੀਸ ਪਾਰਟੀ ਸਮੇਤ ਉਕਤ ਸਪਾ ਸੈੰਟਰ ‘ਚ ਛਾਪੇਮਾਰੀ ਕੀਤੀ ਤਾਂ ਉੱਥੇ ਹਫੜਾ ਦਫੜੀ ਮੱਚ ਗਈ।ਪੁਲੀਸ ਨੇ ਮੌਕੇ ਤੋਂ 2 ਲੜਕੀਆਂ ‘ਤੇ 4 ਲੜਕੇ ਜਿਨ੍ਹਾਂ ਵਿਚੋਂ ਇਕ ਸਪਾ ਸੈਂਟਰ ਦਾ ਮਾਲਕ ਵੀ ਮੌਜੂਦ ਸੀ, ਨੂੰ ਗ੍ਰਿਫ਼ਤਾਰ ਕਿਤਾ ਗਿਅਾ। ਇਸੇ ਤਰ੍ਹਾਂ ਥਾਣਾ 7 ਦੇ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਗੜ੍ਹਾ ਰੋਡ ‘ਤੇ ਸਥਿਤ ਤਾਜ ਹੋਟਲ ਦੇ ਸਾਹਮਣੇ ਸਥਿਤ ਮਾਰਕੀਟ ‘ਚ ਚੱਲ ਰਹੇ ਬਲਿਸ ਬਾਡੀ ਸਪਾ ਸੈਂਟਰ ‘ਤੇ ਛਾਪੇਮਾਰੀ ਕਰਕੇ ਮੌਕੇ ਤੋਂ 7 ਲੜਕੀਆਂ ‘ਤੇ 2 ਲੜਕਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਇਮੋਰਲ ਟ੍ਰੈਫਿਕ ਐਕਟ ਤੋਂ ਇਲਾਵਾ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Your article helped me a lot, is there any more related content? Thanks!