ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPs ਕਮਿਸ਼ਨਰ ਪੁਲਿਸ ਜਲੰਧਰ ਜੀ ਵਲ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿਮ

ਜਲੰਧਰ (ਭਗਵਾਨ ਦਾਸ/ਬਲਜਿੰਦਰ ਕੂਮਾਰ) : ਮਾਨਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPs ਕਮਿਸ਼ਨਰ ਪੁਲਿਸ ਜਲੰਧਰ ਜੀ ਵਲ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿਮ ਦੇ ਮੱਦੇਨਜ਼ਰ ਸ਼੍ਰੀ ਜਗਜੀਤ ਸਿੰਘ ਸਰ ADCP- ਸਿਟੀ -1 ਕਮਿਸ਼ਨਰ ਜਲੰਧਰ ਅਤੇ ਸ੍ਰੀ ਸੁਖਜਿੰਦਰ ਸਿੰਘ ACP ਨਾਰਥ ਕਮਿਸ਼ਨਰੋਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ INSP . ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ASI ਮਦਨ ਸਿੰਘ ਇਚਾਰਜ ਚੌਕੀ ਫੋਕਲ ਪੁਆਇੰਟ ਸਮੇਤ ASI ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਦੇ ਸੰਬੰਧ ਵਿਚ ਪੁਆਇਟ ਚੌਕ ਜਲੰਧਰ ਮਜੂਦ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਸਤਿਅਮ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 456/3 ਹਰਗੋਬਿੰਦ ਨਗਰ ਜਲੰਧਰ , ਲਖਵੀਰ ਕੁਮਾਰ ਉਰਫ ਲੱਕੀ ਪੁੱਤਰ ਸੁਖਵੀਰ ਦਾਸ ਵਾਸੀ ਪਿੰਡ ਕਾਹਨਪੁਰ ਜਲੰਧਰ ਜੋ ਸਵਿਫਟ ਕਾਰ ਨੰਬਰ PB – 08 – DP – 0913 ਰੰਗ ਸਫੈਦ ਪਰ ਫੋਕਲ ਪੁਆਇੰਟ ਏਰੀਆ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਉਨਾ ਪਾਸੇ ਪੈਸੇ ਖੋਹ ਕਰਦੇ ਹਨ।ਜੋ ਅੱਜ ਵੀ ਫੋਕਲ ਪੁਆਇੰਟ ਏਰੀਆ ਵਿੱਚ ਵਾਰਦਾਤ ਕਰਨ ਦੀ ਤਾਕ ਵਿੱਚ ਆਪਣੀ ਉਕਤ ਨੰਬਰੀ ਕਾਰ ਵਿਚ ਘੁੰਮ ਰਹੇ ਹਨ ਜੋ ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਤੇ ਇਤਲਾਹ ਤੇ ਮੁੱਕਦਮਾ ਨੰਬਰ 134 ਮਿਤੀ 31.05.2021 ਅਧ 379 ਬੀ , 341,34 ਭ : ਦ ਤਹਿਤ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਦੌਰਾਨੇ ਤਫਤੀਸ ਮੁੱਕਦਮਾ ਹਜਾ ਦੇ ਦੋਸ਼ੀਆਂਨ ਉੱਕਤਾ ਨੂੰ ਮੁਖਬਰ ਵੱਲੋਂ ਦੱਸੀ ਜਗਾ ਫੋਕਲ ਪੁਆਇੰਟ ਠੇਕੇ ਦੀ ਬੈਂਕ ਸਾਈਡ ਗਲੀ ਵਿੱਚ ਖੜਿਆ ਨੂੰ ਗੱਡੀ ਸਮੇਤ ਕਾਬੂ ਕਰਕੇ ਪੁੱਛਗਿਛ ਕੀਤੀ ਜਿੰਨਾ ਨੇ ਦੌਰਾਨੇ ਪੁੱਛਗਿਛ ਦੱਸਿਆ ਕਿ ਅਸੀ ਫੋਕਲ ਪੁਆਇੰਟ ਏਰੀਆ ਵਿੱਚੋਂ ਪ੍ਰਵਾਸੀ ਮਜ਼ਦੂਰਾ ਪਾਸੇ ਆਪਣੀ ਕਾਰ ਨੰਬਰੀ PB – 08 – BP – 0913 ਮਾਰਕਾ ਸਵੀਫਟ ਰੰਗ ਚਿੱਟਾ ਪਰ ਖੋਹ ਕਰਨ ਬਾਰੇ ਮੰਨਿਆ ਜਿਸਤੇ ਕਾਰ ਨੰਬਰੀ ਉੱਕਤ ਨੂੰ ਫਰਦ ਬਰਾਮਦਗੀ ਰਾਹੀ ਕਬਜਾ ਪੁਲਿਸ ਵਿੱਚ ਲਿਆ ਤੇ ਦੋਸੀਆਨ ਉਕਤਾ ਨੂੰ ਮੁੱਕਦਮਾ ਹਜਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਅਤੇ ਇਹਨਾ ਦੀ ਨਿਸ਼ਾਨਦੇਹੀ ਤੇ ਇਹਨਾ ਦੁਆਰਾ ਖੋਹ ਕੀਤੇ ਪੈਸੇ ਜੋ ਗਿਣਤੀ ਕਰਨ ਤੇ 370 ਰੁ : ਅਤੇ ਵਾਰਦਾਤ ਕਰਦੇ ਸਮੇਂ ਵਰਤਿਆ ਦਾਤਰ ਬਰਾਮਦ ਕੀਤਾ ਦੋਸ਼ੀਆਂਨ ਉੱਕਤਾ ਦੀ ਜਾਈਜ ਪੁਲਿਸ ਹਿਰਾਸਤ ਖਤਮ ਹੋਣ ਤੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜੋ ਰਿਮਾਂਡ ਦੌਰਾਨ ਮੁੱਕਦਮਾ ਹਜਾ ਦੇ ਦੋਸ਼ੀਆਂ ਸੱਤਿਅਮ ਅਤੇ ਲਖਵੀਰ ਪਾਸੋ ਪੁਛਗਿਛ ਕਰਕੇ ਇਹਨਾਂ ਦੁਆਰਾ ਕੀਤੀਆਂ ਵਾਰਦਾਤਾ ਨੂੰ ਟ੍ਰੇਸ ਕੀਤਾ ਜਾਵੇਗਾ ਅਤੇ ਵਾਰਦਾਤਾ ਕਰਨ ਵਿੱਚ ਇਹਨਾ ਦਾ ਸਾਥ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਗ੍ਰਿਫ਼ਤਾਰ ਦੋਸੀ : -1.ਸਤਿਅਮ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 456/3 ਹਰਗੋਬਿੰਦ ਨਗਰ ਜਲੰਧਰ । 2.ਲਖਵੀਰ ਕੁਮਾਰ ਉਰਫ ਲੱਕੀ ਪੁੱਤਰ ਸੁਖਵੀਰ ਦਾਸ ਵਾਸੀ ਪਿੰਡ ਕਾਹਨਪੁਰ ਜਲੰਧਰ । ਬ੍ਰਾਮਦਗੀ : – ਕਾਰ ਨੰਬਰੀ PB – 08 – BP – 0913 ਮਾਰਕਾ ਸਵੀਫਟ ਰੰਗ ਚਿੱਟਾ , 370 / – ਰੁਪਏ ਭਾਰਤੀ , ਕਰੰਸ਼ੀ ਦਾਤਰ

2 thoughts on “ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPs ਕਮਿਸ਼ਨਰ ਪੁਲਿਸ ਜਲੰਧਰ ਜੀ ਵਲ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿਮ

Leave a Reply

Your email address will not be published. Required fields are marked *

error: Content is protected !!