68 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਜਲੰਧਰ ਕੈਂਟ (ਪਰਮਜੀਤ ਪੰਮਾ/ਜਸਕੀਰਤ ਰਾਜਾ) ਜਲੰਧਰ ਕੈਂਟ ਪੁਲੀਸ ਨੇ 68 ਨਸ਼ੀਲੀਆਂ ਗੋਲੀਆਂ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ। ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਪੁੱਤਰ ਲੇਟ ਮਸੰਦ ਕੁਮਾਰ ਵਾਸੀ ਸੰਸਾਰਪੁਰ ਵਜੋਂ ਹੋਈ ਹੈ।

ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਗੁਰਦੁਆਰਾ ਸਿੰਘ ਸਭਾ ਸੰਸਾਰਪੁਰ ਨੇੜੇ
ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਨਿਗਰਾਨੀ ਹੇਠ ਏਐਸਆਈ, ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਮੌਜੂਦ ਸੀ, ‘ਤੇ ਪਿੰਡ ਵੱਲੋਂ ਆਉਂਦੇ ਨੌਜਵਾਨ ਨੂੰ ਪੁਲੀਸ ਪਾਰਟੀ ਦੇਖ ਕੇ ਪੈਂਟ ਦੀ ਜੇਬ ਚੋਂ ਮੋਮੀ ਲਿਫਾਫਾ ਕੱਢ ਕੇ ਸੁੱਟ ਦਿੱਤਾ, ਪੁਲੀਸ ਵੱਲੋਂ ਮੋਮੀ ਲਿਫ਼ਾਫ਼ੇ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚੋਂ 68 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ
ਜਿਸ ਸਬੰਧੀ ਉਹ ਕੋਈ ਡਾਕਟਰੀ ਸਲਿਪ ਜਾ ਕੋਈ ਹੋਰ ਮਨਜੂਰੀ ਪੇਸ਼ ਨਹੀਂ ਕਰ ਸਕਿਆ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ। ਜਿਸ ਤੇ ਮੁਕੱਦਮਾ ਨੰਬਰ 57 ਮਿਤੀ 24.05.2021 ਅ/ਧ 22-29 / 61 / 85 ਐੱਨਡੀਪੀਸੀ ਐਕਟ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਉਸ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਸ ਦਾ ਮਾਨਯੋਗ ਅਦਾਲਤ ਵਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ।

2 thoughts on “68 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

Leave a Reply

Your email address will not be published. Required fields are marked *