ਦਿੱਲੀ 25 ਮਈ (ਸਵਰਨ ਜਲਾਣ)
ਟਿਕਰੀ ਬਾਰਡਰ ਦਿੱਲੀ ਮੋਰਚੇ ਚ ਨੌਜਵਾਨ ਸੱਥ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ-ਜੀ ਦਾ ਨਾਟਕ ਲੀਰਾਂ ਪੇਸ਼ ਕੀਤਾ ਗਿਆ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਸੱਥ ਦੇ ਆਗੂ ਹਰਵਿੰਦਰ ਸਿੰਘ ਰਾਮਗਡ਼੍ਹ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗ਼ਦਰ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਬੁਲਾਰਾ ਸੀ ਜਿਸ ਨੇ ਵਿਦੇਸ਼ਾਂ ਵਿੱਚ ਪਰਦੇਸੀ ਭਾਰਤੀਆਂ ਨੂੰ ਮੁਲਕ ਵਾਪਸ ਪਰਤਣ ਤੇ ਆਪਣੀ ਜ਼ਿੰਦਗੀ ਮੁਲਕ ਚ ਗ਼ਦਰ ਕਰਨ ਦੇ ਲੇਖੇ ਲਾਉਣ ਲਈ ਤਿਆਰ ਕੀਤਾ ਅਤੇ ਮੁਲਕ ਚ ਪਹੁੰਚ ਕੇ ਫ਼ੌਜੀ ਛਾਉਣੀਆਂ ਚ ਬਗਾਵਤ ਕਰਨ ਲਈ ਫੌਜਾਂ ਨੂੰ ਤਿਆਰ ਕੀਤਾ ਗ਼ਦਰ ਲਹਿਰ ਮੁਲਕ ਦੀ ਉਹ ਲਹਿਰ ਸੀ ਜਿਸ ਤੇ ਮੁਲਕ ਦੇ ਲੋਕ ਸਾਹਮਣੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਦੇ ਸਮੇਂ ਦਾ ਪ੍ਰੋਗਰਾਮ ਪੇਸ਼ ਕੀਤਾ ਗ਼ਦਰ ਪਾਰਟੀ ਚ ਵੱਡਾ ਹਿੱਸਾ ਪੰਜਾਬ ਚੋ ਤੇ ਅੰਮ੍ਰਿਤਧਾਰੀ ਹੋਣ ਦੇ ਬਾਵਯੂਦ ਵੀ ਗ਼ਦਰ ਪਾਰਟੀ ਦੀ ਸਿਆਸਤ ਨੂੰ ਧਰਮ ਤੋਂ ਵੱਖਰਾ ਰੱਖਿਆ ਗਿਆ ਸੀ ਉਸ ਮੌਕੇ ਅੰਗਰੇਜ਼ ਆਪਣੀ ਬਸਤੀ ਬਣਾ ਕੇ ਮੁਲਕ ਚ ਰਾਜ ਕਰਦੇ ਸਨ ਅੰਗਰੇਜਾ ਦੇ ਚਲੇ ਜਾਣ ਤੋਂ ਬਆਦ ਉਹਨਾਂ ਦੀ ਪਰਖੀ ਪਰਤੇਆਈ ਲੀਡਰਸ਼ਿਪ ਗੱਦੀਆਂ ਤੇ ਬਿਰਾਜਮਾਨ ਹੋਈ ਮੁਲਕ ਸਿੱਧੀ ਗ਼ੁਲਾਮੀ ਦੀ ਥਾਂ ਚੋਰ ਗੁਲਾਮੀ ਦੀ ਲਪੇਟ ਚ ਆ ਗਿਆ ਤੇ ਮੁਲਕ ਚ ਮੋਦੀ ਹਕੂਮਤ ਵੱਲੋਂ ਲਿਆਂਦੇ ਲੋਕ ਦੋਖੀ ਖੇਤੀ ਕਾਲੇ ਕਾਨੂੰਨ ਵੀ ਏਸੇ ਚੋਰ ਗੁਲਾਮੀ ਦਾ ਹੀ ਸਿੱਟਾ ਹਨ ਜਿਨ੍ਹਾਂ ਖ਼ਿਲਾਫ਼ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਵੱਖ ਵੱਖ ਸੂਬਿਆਂ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਂਦਿਆਂ ਇਸ ਕਿਸਾਨ ਸੰਘਰਸ਼ ਨੂੰ ਫ਼ਿਰਕੂ ਤਾਕਤਾਂ ਤੋਂ ਬਚਾਉਣ ਦੀ ਲੋੜ ਹੈ ਤੇ ਅੱਜ ਦੇ ਸਮੇਂ ਲੋਕਾਂ ਦੀ ਮੁਕਤੀ ਲਈ ਅਤੇ ਬਿਹਤਰ ਸਮਾਜ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਨਾ ਲੈਂਦਿਆਂ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਜਥੇਬੰਦ ਹੋਣ ਦੀ ਲੋਡ਼ ਹੈ ਇਸ ਮੌਕੇ ਪਹੁੰਚੇ ਹੋਏ ਨੌਜਵਾਨਾਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਅਸ਼ਵਨੀ ਨੇ ਨਿਭਾਈ।
Thanks for sharing. I read many of your blog posts, cool, your blog is very good.