ਜਲੰਧਰ(ਵਿਵੇਕ/ਗੁਰਪਰੀਤ) ਕੋਰੋਨਾ ਮਹਾਂਮਾਰੀ ਵਿੱਚ ਇਸ ਬਿਮਾਰੀ ਝੱਲ ਰਹੇ ਪਰਵਾਰਾਂ ਲਈ ਰੱਬ ਵਰਗਾ ਆਸਰਾ ਬਣਕੇ ਵੀ ਕਈ ਲੋਕ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਹੈ ਜਲੰਧਰ ਦੀ ਇੱਕ ਸੰਸਥਾ ਨਾਲ ਜੁੜੇ ਲੋਕ ਜੋ ਸਿਰਫ਼ 11 ਰੁਪਏ ਲੈ ਕੇ ਇਸ ਮਹਾਂਮਾਰੀ ਤੋਂ ਪੀੜਤ ਲੋੱਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਕਰੋਨਾ ਦੇ ਹਾਲਾਤ ਵਿੱਚ ਆਰਥਿਕ ਤੰਗੀ ਅਤੇ ਕੋਰੋਨਾ ਕਰਕੇ ਲੋਕਾਂ ਦੇ ਆਪਣੇ ਹੀ ਉਨ੍ਹਾਂ ਦਾ ਸਾਥ ਛੱਡ ਰਹੇ ਨੇ। ਏਸ ਵੇਲੇ ਕੁਝ ਐਸੇ ਲੋਕ ਵੀ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਕੌਣ ਹੈ ਪਰ ਬਾਵਜੂਦ ਇਸਦੇ ਉਹ ਉਸ ਦੀ ਹਰ ਪਾਸਿਓਂ ਮਦਦ ਕਰਨ ਲਈ ਅੱਗੇ ਆ ਜਾਂਦੇ ਨੇ।
ਕੁਝ ਐਸੇ ਹੀ ਨੇ ਜਲੰਧਰ ਵਿਖੇ ਕੰਮ ਕਰ ਰਹੇ “ਆਖ਼ਰੀ ਉਮੀਦ” ਸੰਸਥਾ ਦੇ ਇਹ ਲੋਕ ਇਨ੍ਹਾਂ ਦੇ ਬਣਾਏ ਗਏ ਸਟੋਰ ਨੂੰ ਗਿਆਰਾਂ ਰੁਪਏ ਦੀ ਕੰਟੀਨ ਕਹਿ ਦੇਈਏ ਤਾਂ ਗ਼ਲਤ ਨਹੀਂ ਹੋਵੇਗਾ । ਇੱਥੇ ਪਿਆ ਹਰ ਸਾਮਾਨ ਚਾਹੇ ਉਹ ਲੇਡੀ ਸੂਟ ਹੋਵੇ, ਚਾਹੇ ਜੈਂਟਸ ਸੂਟ ਹੋਵੇ, ਚਾਹੇ ਬੱਚਿਆਂ ਦੇ ਕੱਪੜੇ ਹੋਣ, ਦਵਾਈਆਂ ਹੋਰ ਘਰੇਲੂ ਸਾਮਾਨ ਜਾਂ ਫਿਰ ਟੀਵੀ ਫਰਿੱਜ ਜਾਂ ਕੂਲਰ ਸਮੇਤ ਹੋਰ ਘਰੇਲੂ ਸਾਮਾਨ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।
ਇੱਥੇ ਆਉਣ ਵਾਲੇ ਲੋਕ ਇੱਥੇ ਕੁਝ ਵੀ ਖਰੀਦ ਲੈਣ ਉਨ੍ਹਾਂ ਨੂੰ ਇਸ ਦੀ ਸਿਰਫ਼ ਗਿਆਰਾਂ ਰੁਪਏ ਕੀਮਤ ਹੀ ਚੁਕਾਉਣੀ ਪੈਂਦੀ ਹੈ। ਲੋਕਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਇਹ ਸੰਸਥਾ ਲੋੜਵੰਦ ਲੋਕਾਂ ਨੂੰ ਖਾਣ ਪੀਣ ਤੋਂ ਲੈ ਕੇ ਉਨ੍ਹਾਂ ਦੇ ਪਾਉਣ ਲਈ ਕੱਪੜੇ ਅਤੇ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਅਤੇ ਡਾਕਟਰ ਦਾ ਪ੍ਰਬੰਧ ਕਰਦੀ ਹੈ । ਇਹੀ ਨਹੀਂ ਜੋ ਬੱਚੇ ਪੜ੍ਹਨਾ ਚਾਹੁੰਦੇ ਨੇ ਉਨ੍ਹਾਂ ਨੂੰ ਗਿਆਰਾਂ ਰੁਪਈਆਂ ਵਿਚ ਕਾਪੀਆਂ ਕਿਤਾਬਾਂ ਅਤੇ ਹੋਰ ਪੜ੍ਹਾਈ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਕੋਰੋਨਾ ਕਰਕੇ ਮਰਨ ਵਾਲੇ ਉਨ੍ਹਾਂ ਲੋਕਾਂ ਦਾ ਅੰਤਿਮ ਸੰਸਕਾਰ ਵੀ ਕਰਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਘਰ ਦੇ ਜਾਂ ਤਾਂ ਛੱਡ ਦਿੰਦੇ ਨੇ ਤੇ ਜਾਂ ਫਿਰ ਉਨ੍ਹਾਂ ਦੀ ਮਾਲੀ ਹਾਲਾਤ ਚੰਗੇ ਲਈ ਹੁੰਦੈ ।ਇਸ ਪੂਰੀ ਗਿਆਰਾਂ ਰੁਪਏ ਦੀ ਕੰਟੀਨ ਬਾਰੇ ਗੱਲ ਕਰਦੇ ਹੋਏ ਇਸ ਦੇ ਸੰਚਾਲਕ ਜਤਿੰਦਰਪਾਲ ਸਿੰਘ ਦੱਸਦੇ ਨੇ ਕਿ ਕਰੋਨਾ ਦੇ ਚੱਲਦੇ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਕ ਐਸਾ ਸਟੋਰ ਬਣਾਇਆ ਸੀ ਜਿਸ ਵਿਚ ਮੌਜੂਦ ਹਰ ਸਾਮਾਨ ਦੀ ਕੀਮਤ ਸਿਰਫ਼ ਗਿਆਰਾਂ ਰੁਪਏ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੰਟੀਨ ਵਿੱਚ ਰੋਜ਼ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਲੋੜਵੰਦ ਲੋਕਾਂ ਨੂੰ ਸਿਰਫ਼ ਗਿਆਰਾਂ ਰੁਪਏ ਵਿਚ ਹੀ ਮੁਹੱਈਆ ਕਰਵਾਇਆ ਜਾਂਦਾ ਹੈ।ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਕ ਦੋ ਦਿਨਾਂ ਵਿੱਚ ਹੀ ਉਹ ਇੱਕ ਐਂਬੂਲੈਂਸ ਸੇਵਾ ਵੀ ਸ਼ੁਰੂ ਕਰਨ ਜਾ ਰਹੇ ਨੇ ਜਿਸ ਵਿਚ ਜਲੰਧਰ ਤੋਂ ਮਰੀਜ਼ ਹੋਣ ਜਾਂ ਫਿਰ ਦਿੱਲੀ ਤੋਂ ਲੈ ਕੇ ਆਉਣਾ ਪਵੇ ਉਸ ਦਾ ਕਿਰਾਇਆ ਵੀ ਮਹਿਜ਼ ਗਿਆਰਾਂ ਰੁਪਏ ਹੀ ਰੱਖਿਆ ਹੈ।
ਜਤਿੰਦਰਪਾਲ ਸਿੰਘ ਦੱਸਦੇ ਨੇ ਕਿ ਪਿਛਲੇ ਕਰੀਬ ਡੇਢ ਸਾਲ ਵਿਚ ਉਨ੍ਹਾਂ ਨੇ ਹੁਣ ਤਕ 493 ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਹੈ ਜੋ ਕੋਰੋਲਾ ਪੌਜ਼ਟਿਵ ਸੀ ਜਾਂ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਨੂੰ ਛੱਡ ਚੁੱਕੇ ਸੀ ਤੇ ਜਾਂ ਫਿਰ ਆਰਥਿਕ ਤੰਗੀ ਕਰਕੇ ਉਨ੍ਹਾਂ ਦਾ ਸਸਕਾਰ ਨਹੀਂ ਕਰ ਸਕਦੇ ਸੀ।
Thank you very much for sharing, I learned a lot from your article. Very cool. Thanks. nimabi