ਜਲੰਧਰ, (ਪਰਮਜੀਤ ਪਮਮਾ/ਜਸਕੀਰਤ ਰਾਜਾ): ਪੁਲੀਸ ਕਮਿਸ਼ਨਰ ਜਲੰਧਰ ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ CIA STAFF-1 ਦੀ ਟੀਮ ਨੇ 25 ਕਿੱਲੋ ਭੁੱਕੀ ਚੂਰਾ ਪੋਸਤ ਸਣੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਕੜੇ ਗਏ ਦੋਸ਼ੀਆਂ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਨੇੜੇ ਜੱਟਾਂ ਦਾ ਗੁਰਦੁਆਰਾ ਪਿੰਡ ਨੰਗਲ ਸ਼ਾਮਾ ਥਾਣਾ ਰਾਮਾਮੰਡੀ ਜਲੰਧਰ ਅਤੇ ਰਾਜਵੀਰ ਸਿੰਘ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 878 ਮੁੱਹਲਾ ਸ਼ਾਹ ਸਿਕੰਦਰ ਬੈਕਸਾਈਡ ਦੇਵੀ ਤਲਾਬ ਮੰਦਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੇ ਤੌਰ ਤੇ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮਿਤੀ 22-05-2021 ਨੂੰ CIA STAFF – 1 ਦੀ ਪੁਲਿਸ ਟੀਮ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰੇਰੂ ਚੌਕ ਜਲੰਧਰ – ਪਠਾਨਕੋਟ ਹਾਈਵੇ ਮੋਜੂਦ ਸੀ ਜਿੱਥੇ ਕਿ CIA STAFF – 1 ਦੀ ਟੀਮ ਨੇ ਪਠਾਨਕੋਟ ਵੱਲੋਂ ਆ ਰਹੇ ਟਰੱਕ ਨੰਬਰੀ PB 07 S 9785 ਜਿਸ ਵਿੱਚ ਉਕਤ ਦੋਸ਼ੀ ਸਵਾਰ ਸਨ, ਨੂੰ ਚੈਕਿੰਗ ਲਈ ਰੋਕਿਆ । ਤਲਾਸ਼ੀ ਦੇ ਦੌਰਾਨ ਟਰੱਕ ਵਿੱਚ ਲੁਕਾ – ਛੁਪਾ ਕੇ ਰੱਖੇ ਹੋਏ 02 ਬੋਰੇ ਪਲਾਸਟਿਕ, ਜਿਨ੍ਹਾਂ ਵਿੱਚੋਂ 25 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲੀਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।