ਨਵੀਂ ਦਿੱਲੀ 22 ਮਈ (ਸਵਰਨ ਜਲਾਣ)
ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਤੂਫਾਨ ਦੇ ਕੀਤੇ ਨੁਕਸਾਨ ਤੋਂ ਬਾਅਦ ਕੱਲ੍ਹ ਰਾਤ ਫੇਰ ਆਏ ਭਾਰੀ ਤੂਫਾਨ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਮੋਰਚੇ ‘ਚ ਬੈਠੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਇੱਕ ਵਜੇ ਇਨ੍ਹਾਂ ਭਾਰੀ ਤੂਫਾਨ ਆਇਆ ਕਿ ਕਿਸਾਨਾਂ ਨੇ ਸਾਰੀ ਰਾਤ ਆਪਣੇ ਆਰਜ਼ੀ ਬਣਾਏ ਹੋਏ ਘਰ ਅਤੇ ਪੰਡਾਲ ਦੀਆਂ ਪਾਈਪਾਂ ਨੂੰ ਫੜ ਕੇ ਰੱਖਿਆ।ਇਸ ਤੂਫ਼ਾਨ ਨਾਲ ਆਰਜ਼ੀ ਘਰ ਅਤੇ ਪੰਡਾਲ ਵਿੱਚ ਲੱਗੀਆਂ ਪਾਈਪਾਂ ਟੁੱਟ ਗਈਆਂ ਅਤੇ ਉਨ੍ਹਾਂ ਦੀਆਂ ਛੱਤਾਂ ਨੂੰ ਤੂਫ਼ਾਨ ਉਡਾ ਕੇ ਲੈ ਗਿਆ।ਬਾਥਰੂਮ ਅਤੇ ਪਖ਼ਾਨੇ ਤੋੜ ਦਿੱਤੇ।ਤੂਫਾਨ ਨਾਲ ਕੁੱਝ ਹਿੱਸੇ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਪੰਡਾਲ ਲਈ ਨਵਾਂ ਟੈਂਟ ਮੰਗਵਾ ਲਿਆ ਹੈ ਅਤੇ ਨਵੇਂ ਸਿਰਿਉਂ ਤੇਜ਼ੀ ਦੇ ਨਾਲ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
For my thesis, I consulted a lot of information, read your article made me feel a lot, benefited me a lot from it, thank you for your help. Thanks!