ਭਵਾਨੀਗੜ੍ਹ, ਕਾਲਾਝਾੜ ਟੋਲ ਪਲਾਜ਼ਾ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਉੱਪਰ 223ਵੇਂ ਦਿਨ ਵੀ ਧਰਨਾ ਜਾਰੀ

ਭਵਾਨੀਗੜ੍ਹ (ਸਵਰਨ ਜਲਾਣ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਵੱਲੋਂ ਟੋਲ ਪਲਾਜ਼ਾ ਕਾਲਾਝਾੜ ਵਿਖੇ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਦੀ ਅਗਵਾਈ ਹੇਠ ਧਰਨੇ 223 ਵੇ ਦਿਨ ਵੀ ਜਾਰੀ ਹਨ ਅਤੇ ਕਿਸਾਨਾਂ ਨੇ ਮੋਰਚਿਆਂ ਦਾ ਇਕੱਠ ਨਹੀਂ ਘਟਣ ਦਿਤਾ ।
ਕਿਸਾਨ ਆਗੂਆਂ ਨੇ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਨੇ 5 ਜੂਨ 2020 ਨੂੰ ਬਿਲਾਂ ਨੂੰ ਕਾਨੂੰਨੀ ਜਾਮਾ ਪਹਿਨਾਇਆ । ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਕਾਲੇ ਬਿੱਲ ਜਿਵੇਂ ਕਿ ਬਿਜਲੀ ਬਿਲ 2020 ਅਤੇ ਪ੍ਰਦੂਸ਼ਣ ਸੰਬੰਧੀ ਬਿਲ ਸਰਕਾਰ ਆਪਣੇ ਪਾਸ ਰੱਖੀ ਬੈਠੀ ਹੈ । ਇਹ ਤਿੰਨੇ ਕਾਲੇ ਕਾਨੂੰਨ ਜਿੱਥੇ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨਗੇ ਮਿਹਨਤ ਕਰਨ ਵਾਲੇ ਲੋਕਾਂ ਦਾ ਸੱਤਿਆਨਾਸ ਕਰਨਗੇ । ਇਥੇ ਦੱਸਣਾ ਬਣਦਾ ਹੈ ਕਿ 1991 ਵੇਲੇ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਮੋਜੂਦਾ ਵਿੱਤ ਮੰਤਰੀ WTO ਦੀਆਂ ਨੀਤੀਆਂ ਤੇ ਹਸਤਾਖਰ ਕਰਕੇ ਆਏ ਸਨ । ਅਸਲ ਵਿਚ ਮੋਕੇ ਦੀ ਸਰਕਾਰ ਪਹਿਲੇ ਕਾਨੂੰਨਾਂ ਰਾਹੀਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਨ ਜਾ ਰਹੀਆਂ ਹਨ । ਦੂਜਾ ਕਾਨੂੰਨਾਂ ਰਾਹੀਂ ਠੇਕਾ ਨੀਤੀ ਸ਼ੁਰੂ ਕਰ ਰਹੀਆਂ ਹਨ । ਤੀਜਾ ਕਾਨੂੰਨ ਜਰੂਰੀ ਵਸਤਾਂ ਨੂੰ ਸਟੋਰ ਕਰਨਾ ਦੱਸਦਾ ਹੈ ਕਿ ਕਾਰਪੋਰੇਟ ਘਰਾਣੇ ਅਨਾਜ, ਫਲਾਂ, ਸਬਜੀਆਂ ਆਦਿ ਨੂੰ ਆਪਣੇ ਕਬਜੇ ਹੇਠ ਜਮ੍ਹਾ ਕਰਨਗੀਆਂ । ਇਸ ਕਾਨੂੰਨ ਨਾਲ ਜਦੋਂ ਮਰਜੀ ਨਕਲੀ ਥੁੜ ਅਤੇ ਨਕਲੀ ਬਹੁਤਾਤ ਪੈਦਾ ਕਰਕੇ ਮਿਹਨਤੀ ਲੋਕਾਂ ਦਾ ਖੂਨ ਨਿਚੋੜੀਆ ਜਾ ਸਕਦਾ ਹੈ। ਬਿਜਲੀ ਐਕਟ 2020 ਵੀ ਇਹ ਸਾਫ ਕਰਦਾ ਹੈ ਕਿ ਮਿਹਨਤੀ ਲੋਕਾਂ ਨੂੰ ਮੋਤ ਦੇ ਘਾਟ ਉਤਾਰਨਾ ਹੈ । ਅਸਲ ਵਿਚ ਇਹ ਕਾਨੂੰਨ ਇਹ ਦੱਸ ਰਹੇ ਹਨ ਕਿ ਕਿਸਾਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ ।ਆਗੂਆਂ ਨੇ ਕਿਹਾ ਕਿ ਤਿੰਨੇ ਕਾਨੂੰਨ ਅਤੇ ਦੋਨੋਂ ਬਿਲ ਖਤਮ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜਥੇਬੰਦੀ ਦੇ ਹੁਕਮਾਂ ਅਨੁਸਾਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |
| ਬੁਲਾਰਿਆਂ ਨੇ ਵੱਖੋ ਵੱਖਰੇ ਢੰਗ ਨਾਲ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਦਸਿਆ ਅਤੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਐਲਾਨ ਕੀਤਾ |
ਇਸ ਮੌਕੇ ਸੁਖਦੇਵ ਸਿੰਘ ਘਰਾਚੋਂ , ਜਗਦੀਸ਼ ਸਿੰਘ ਨੂਰਪੂਰਾ ਆਦਿ ਵੀ ਮੌਜੂਦ ਸਨ |

Leave a Reply

Your email address will not be published. Required fields are marked *

error: Content is protected !!