ਰੂਪਨਗਰ ਦੇ ਥਾਣਾ ਭਗਵੰਤਪੁਰਾ ਵਿਖੇ ਸੁਭਾਸ਼ ਚੰਦਰ ਬਣੇ ਸਬ ਇੰਸਪੈਕਟਰ

ਰੂਪਨਗਰ (rhrp news)
ਰੂਪਨਗਰ ਦੇ ਥਾਣਾ ਭਗਵੰਤਪੁਰਾ ਵਿਖੇ ਬਤੌਰ ਏਐਸਆਈ ਤਾਇਨਾਤ ਸੁਭਾਸ ਚੰਦਰ ਨੂੰ ਬੀਤੇ ਦਿਨ ਪੁਲਿਸ ਵਿਭਾਗ ਵਲੋਂ ਤਰੱਕੀ ਦੇਕੇ ਸਬ ਇੰਸਪੈਕਟਰ ਬਣਾਇਆ ਗਿਆ ਸੁਭਾਸ਼ ਚੰਦਰ ਪਿਛਲੇ ਦੋ ਸਾਲਾ ਤੋਂ ਥਾਣਾ ਸਿੰਘ ਭਗਵੰਤਪੁਰ ਬਤੌਰ ਏਐਸਆਈ ਤਾਇਨਾਤ ਹਨ ਜਿਹੜੇ ਕਿ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਸੋਭੂਵਾਲ ਦੇ ਵਸਨੀਕ ਹਨ ਅਤੇ ਨਾਮਵਰ ਪਟਵਾਰੀ ਹਰਭਜਨ ਚੌਧਰੀ ਦੇ ਭਰਾ ਹਨ ਜਿਨ੍ਹਾਂ ਨੂੰ ਤਰੱਕੀ ਮਿਲਣ ਤੇ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਇਲਾਕੇ ਵਿੱਚ ਉਹਨਾਂ ਦੇ ਰਿਸਤੇਦਾਰਾ ਅਤੇ ਮਿੱਤਰਾ ਸੱਜਣਾ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ ਸੁਭਾਸ਼ ਚੰਦਰ ਨੂੰ ਤਰੱਕੀ ਦੇ ਸਟਾਰ ਡੀਐਸਪੀ ਤਲਵਿੰਦਰ ਸਿੰਘ ਗਿੱਲ ਅਤੇ ਐਸ.ਐਚ.ਓ ਗੁਰਵੰਤ ਸਿੰਘ ਗਿੱਲ ਥਾਣਾ ਸਦਰ ਰੂਪਨਗਰ ਵਲੋਂ ਲਗਾਏ ਗਏ ਇਸ ਮੌਕੇ ਥਾਣਾ ਭਗਵੰਤਪੁਰ ਦੇ ਐਸ.ਐਚ.ਓ ਚੌਧਰੀ ਤਿਲਕ ਰਾਜ ਵੀ ਹਾਜ਼ਰ ਸਨ ਇਸ ਮੌਕੇ ਡੀ.ਐਸ.ਪੀ ਤਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਏਐਸਆਈ ਸੁਭਾਸ਼ ਚੰਦਰ ਜੋ ਕਿ ਹੁਣ ਸਬ ਇੰਸਪੈਕਟਰ ਪਦ ਉਨਤ ਹੋ ਚੁੱਕੇ ਹਨ ਨੇ ਪੰਜਾਬ ਪੁਲਿਸ ਵਿੱਚ 30 ਸਾਲ ਦੇ ਲੰਮੇ ਸਫਰ ਵਿੱਚ ਆਪਣੀਆਂ ਸ਼ਲਾਘਾਂ ਯੋਗ ਸੇਵਾਵਾਂ ਨਿਭਾਈਆਂ ਹਨ ਅਤੇ ਏਸੇ ਤਰ੍ਹਾਂ ਹੀ ਅਗਾਹ ਵੀ ਆਪਣੀਆਂ ਸੇਵਾਵਾਂ ਪ੍ਰਤੀ ਸਮਰਪਿਤ ਰਹਿਣਗੇ  ਸੁਭਾਸ਼ ਚੰਦਰ ਨੂੰ ਸਬ ਇੰਸਪੈਕਟਰ ਦੇ ਸਟਾਰ ਲਗਾਉਂਦੇ ਹੋਏ ਡੀ.ਐਸ.ਪੀੀ ਤਲਵਿੰਦਰ ਸਿੰਘ ਗਿੱਲ ਅਤੇ ਐਸ.ਐਚ.ਓ ਗੁਰਵੰਤ ਸਿੰਘ ਗਿੱਲ

Leave a Reply

Your email address will not be published. Required fields are marked *