ਭਵਾਨੀਗੜ੍ਹ 9 ਮਈ (ਸਵਰਨ ਜਲਾਣ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ 26ਵਾਂ ਜਥਾ ਬੌਬੀ ਜਲਾਣ ਅਤੇ ਬਲਦੇਵ ਸਿੰਘ ਰਾਣੂ ਦੀ ਅਗਵਾਈ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਬੌਬੀ ਜਲਾਣ ਅਤੇ ਪਰਮਜੀਤ ਸਿੰਘ ਰਾਣੂ ਨੇ ਦੱਸਿਆ ਕਿ ਅਸੀਂ ਹਰ ਹਫਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਿੰਡ ਜਲਾਣ ਤੋਂ ਜਥਾ ਰਵਾਨਾ ਕਰਦੇ ਹਾਂ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ। ਜਦੋਂ ਤੱਕ ਕੇਂਦਰ ਸਰਕਾਰ ਆਪਣੇ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਬੌਬੀ ਜਲਾਣ ਵੱਲੋਂ ਜਲਾਣ ਵਾਸੀ ਸਾਰੇ ਕਿਸਾਨ ਮਜ਼ਦੂਰ ਭੈਣਾਂ ਮਾਵਾਂ ਭਰਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੀ ਕਿਸਾਨੀ ਸੰਘਰਸ਼ ਲਈ ਆਪਣਾ ਯੋਗਦਾਨ ਪਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਬੌਬੀ ਜਲਾਣ ਨੇ ਕਿਹਾ ਕਿ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਕਿਸੇ ਵੀ ਕਿਸਾਨ ਤੇ ਜਾ ਉਨ੍ਹਾਂ ਦੇ ਪਰਿਵਾਰ ਤੇ ਜੇਕਰ ਕੋਈ ਵੀ ਮੁਸਿਬਤ ਆਉਂਦੀ ਹੈ ਤਾਂ ਜਥੇਬੰਦੀ ਹਮੇਸ਼ਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗੀ। ਉਹਨਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ :- ਅਮਰਜੀਤ ਸਿੰਘ, ਪਰਮਜੀਤ ਸਿੰਘ ਰਾਣੂ, ਹਰਬੰਸ ਸਿੰਘ ਢਿੱਲੋਂ , ਅਵਤਾਰ ਸਿੰਘ ਰਾਣੂ, ਸੱਤਪਾਲ ਸਿੰਘ, ਰਾਜ ਕੁਮਾਰ, ਬਲਦੇਵ ਸਿੰਘ ਰਾਣੂ, ਪ੍ਰਿਤਪਾਲ ਸਿੰਘ ਰਾਣੂ, ਅਕਾਸ਼ਦੀਪ ਰਾਣੂ, ਆਦਿ ਮੌਜੂਦ ਸਨ।