(ਪਰਮਿੰਦਰ ਨਵਾਂਸ਼ਹਿਰ)ਦਿੱਲੀ ਦੀਆਂ ਪਿਛਲੀਆਂ ਵਿਧਾਨ ਚੋਣਾਂ ਦੀ ਤਰ੍ਹਾਂ ਦੇਸ਼ ਦੀ ਹਰ ਸਰਕਾਰੀ, ਗੈਰ ਸਰਕਾਰੀ ਅਤੇ ਆਪਣੇ ਮੰਤਰੀਆਂ ਦੀ ਫੌਜ ਦੀ ਤਾਕਤ ਦਾ ਉਪਯੋਗ ਕਰਨ ਦੇ ਬਾਵਜੂਦ ਪੱਛਮੀ ਬੰਗਾਲ ਵਿੱਚ ਅੱਜ ਫਿਰ ਨਕਲੀ ਲੀਡਰ ਨਰਿੰਦਰ ਮੋਦੀ ਹਾਰ ਗਏ ਅਤੇ ਲੋਕਾਂ ਦੀ ਅਸਲੀ ਲੀਡਰ ਮਮਤਾ ਬੈਨਰਜੀ ਜੀ ਦੀ ਜਿੱਤ ਹੋਈ ਹੈ।
ਮੈਨੂੰ ਮਾਣ ਹੈ ਕਿ ਇਕ ਆਮ ਅਤੇ ਸਧਾਰਨ ਔਰਤ ਨੇ ਮੋਦੀ ਅਤੇ ਸ਼ਾਹ ਦੀ ਜੋੜੀ ਦੇ ਜਾਨਲੇਵਾ ਹਮਲਿਆਂ, ਪੈਸਿਆ ਅਤੇ ਸਰਕਾਰੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ ਹੈ।
ਮਨ ਨੂੰ ਖੁਸ਼ੀ ਹੁੰਦੀ ਹੈ ਜਦ ਇੱਕ ਆਮ ਅਤੇ ਸਧਾਰਨ ਵਿਅਕਤੀ ਉਹ ਵੀ ਇੱਕ ਔਰਤ ਜਦ ਲੋਕ ਸੇਵਾ ਕਰਕੇ ਲੋਕਾਂ ਦੇ ਪਿਆਰ ਨਾਲ ਮੋਦੀ ਵਰਗੇ ਹੰਕਾਰੇ ਵਿਅਕਤੀਆਂ ਨੂੰ ਪਟਕਣੀ ਦਿੰਦੀ ਹੈ, ਪੱਛਮੀ ਬੰਗਾਲ ਦੀ ਜਨਤਾ ਨੇ ਅੱਜ ਤੀਸਰੀ ਵਾਰ ਸਿੱਧ ਕਰ ਦਿੱਤਾ ਕਿ ਉਨ੍ਹਾਂ ਲਈ ਮੋਦੀ ਦਾ ਪੈਸਾ ਅਤੇ ਜੁਮਲੇ ਕੋਈ ਮਾਇਨੇ ਨਹੀਂ ਰੱਖਦੇ,
ਉਹ ਕੰਮ ਦੀ ਰਾਜਨੀਤੀ ਅਤੇ ਇੱਕ ਆਮ ਪਰਿਵਾਰ ਦੀ ਧੀ ਵੱਲੋਂ ਕੀਤੀ ਜਾ ਰਹੀ ਲੋਕ ਸੇਵਾ ਨੂੰ ਪਸੰਦ ਕਰਦੇ ਹਨ।
ਤੀਸਰੀ ਵਾਰ ਸ਼ਾਨਦਾਰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਮਮਤਾ ਬੈਨਰਜੀ ਜੀ?